ਅੰਮ੍ਰਿਤਸਰ : ਸ਼ਹਿਰ ਦੇ ਮੁੱਖ ਮਾਰਗ ਭੰਡਾਰੀ ਪੁਲ਼ ‘ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ। ਭੰਡਾਰੀ ਪੁਲ਼ ਬੰਦ ਹੋਣ ਕਾਰਨ ਸ਼ਹਿਰ ਤੋਂ ਦੂਸਰੇ ਪਾਸੇ ਜਾਣ ਲਈ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ। ਇਹ ਰਸਤਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਹਵਾਈ ਅੱਡਾ ਤੇ ਸਿਵਲ ਲਾਈਨ ਏਰੀਆ ਨਾਲ ਸ਼ਹਿਰ ਨੂੰ ਜੋੜਦਾ ਹੈ। ਕਿਸਾਨਾਂ ਨੇ ਧਰਨਾ ਦੇ ਕੇ ਮੁਕੰਮਲ ਆਵਾਜਾਈ ਬੰਦ ਕਰ ਦਿੱਤੀ ਹੈ ਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਬੀਤੇ ਦਿਨੀ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀ ਚਾਰਜ ਕੀਤਾ ਗਿਆ ਸੀ। ਕਿਸਾਨ ਲਾਠੀਚਾਰਜ ਦੇ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਨੂੰ ਲੈ ਕੇ ਅੜੇ ਹੋਏ ਹਨ।
Related Posts
ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਨਵੀਂ ਦਿੱਲੀ, ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ ਕਰੀਬ 3.45 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਮੰਗਲਵਾਰ…
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਸਮੇਤ ਮਾਂ ਬਗਲਾਮੁਖੀ ਮੰਦਿਰ ਹੋਏ ਨਤਮਸਤਕ
ਹਿਮਾਚਲ ਪ੍ਰਦੇਸ਼, 31 ਦਸੰਬਰ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਰਾਤ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਕਾਂਗੜਾ…
ਨਾਜਾਇਜ਼ ਕਾਲੋਨੀਆਂ ‘ਤੇ ਚੱਲਿਆ ਗਲਾਡਾ ਦਾ ਪੀਲਾ ਪੰਜਾ, ਕਾਲੋਨਾਈਜ਼ਰਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਲੁਧਿਆਣਾ, 8 ਅਪ੍ਰੈਲ (ਬਿਊਰੋ)- ਸ਼ੁੱਕਰਵਾਰ ਸਵੇਰੇ ਅਚਨਚੇਤ ਕਾਰਵਾਈ ਕਰਦਿਆਂ ਗਲਾਡਾ ਵਿਭਾਗ ਦੀ ਟੀਮ ਨੇ ਸਵੇਰੇ ਅੱਠ ਵਜੇ ਲਾਦੀਆਂ ਇਲਾਕੇ ਦੀਆਂ…