ਅੰਮ੍ਰਿਤਸਰ : ਸ਼ਹਿਰ ਦੇ ਮੁੱਖ ਮਾਰਗ ਭੰਡਾਰੀ ਪੁਲ਼ ‘ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ। ਭੰਡਾਰੀ ਪੁਲ਼ ਬੰਦ ਹੋਣ ਕਾਰਨ ਸ਼ਹਿਰ ਤੋਂ ਦੂਸਰੇ ਪਾਸੇ ਜਾਣ ਲਈ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ। ਇਹ ਰਸਤਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਹਵਾਈ ਅੱਡਾ ਤੇ ਸਿਵਲ ਲਾਈਨ ਏਰੀਆ ਨਾਲ ਸ਼ਹਿਰ ਨੂੰ ਜੋੜਦਾ ਹੈ। ਕਿਸਾਨਾਂ ਨੇ ਧਰਨਾ ਦੇ ਕੇ ਮੁਕੰਮਲ ਆਵਾਜਾਈ ਬੰਦ ਕਰ ਦਿੱਤੀ ਹੈ ਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਬੀਤੇ ਦਿਨੀ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀ ਚਾਰਜ ਕੀਤਾ ਗਿਆ ਸੀ। ਕਿਸਾਨ ਲਾਠੀਚਾਰਜ ਦੇ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਨੂੰ ਲੈ ਕੇ ਅੜੇ ਹੋਏ ਹਨ।
ਕਿਸਾਨ ਯੂਨੀਅਨਾਂ ਨੇ ਬੰਦ ਕੀਤਾ ਭੰਡਾਰੀ ਪੁਲ਼, ਸ਼ਹਿਰ ਦੇ ਲੋਕ ਪਰੇਸ਼ਾਨ
