ਜਬਲਪੁਰ, Indore-Jabalpur Express Train Derail: ਮੱਧ ਪ੍ਰਦੇਸ਼ ਦੇ ਜਬਲਪੁਰ ਰੇਲਵੇ ਸਟੇਸ਼ਨ ਨਜ਼ਦੀਕ ਇੰਦੋਰ ਜਬਲਪੁਰ-ਐਕਸਪ੍ਰੈਸ ਦੇ ਦੋ ਡੱਬੇ ਲੀਹ ਤੋਂ ਉਤਰ ਗਏ। ਰੇਲਵੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਕਆ ਕਿ ਸ਼ਨਿੱਚਰਵਾਰ ਸਵੇਜ ਸਾਢੇ ਪੰਜ ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿਚ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੰਜਨ ਦੇ ਨਾਲ ਲੱਗਦੇ ਡੱਬੇ ਲੀਹ ਤੋਂ ਉੱਤਰੇ ਹਨ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਰੇਵਲੇ ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਪਲੇਟਫਾਰਮ ਨਜ਼ਦੀਕ ਘਟਨਾ ਵਾਪਰਨ ਮੌਕੇ ਰੇਲਗੱਡੀ ਪੰਜ ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲ ਰਹੀ ਸੀ।
Related Posts
CM ਚੰਨੀ ਦੀ 29 ਦਸੰਬਰ ਨੂੰ ਕਿਸਾਨ ਆਗੂਆਂ ਨਾਲ ਮੁੜ ਹੋਵੇਗੀ ਬੈਠਕ
ਚੰਡੀਗੜ੍ਹ, 23 ਦਸੰਬਰ (ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀਰਵਾਰ ਨੂੰ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ…
ਵੱਡੀ ਖ਼ਬਰ: ਏ.ਜੀ. ਅਨਮੋਲ ਰਤਨ ਸਿੱਧੂ ਵਲੋਂ ਅਸਤੀਫ਼ਾ
ਚੰਡੀਗੜ੍ਹ, 26 ਜੁਲਾਈ- ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵਲੋਂ ਅੱਜ ਅਸਤੀਫ਼ਾ ਦਿੱਤਾ ਗਿਆ ਹੈ। ਪੰਜਾਬ ‘ਚ ਆਮ…
ਕਿਸਾਨ ਮਿੰਨੀ ਸਕੱਤਰੇਤ ਦੇ ਬਾਹਰ ਡਟੇ, ਅਨਿਲ ਵਿਜ ਬੋਲੇ – ਕੀ ਉਨ੍ਹਾਂ ਦੀ IPC ਵੱਖਰੀ ਹੈ?
ਕਰਨਾਲ, 9 ਸਤੰਬਰ (ਦਲਜੀਤ ਸਿੰਘ)- ਹਰਿਆਣਾ ਦੇ ਕਰਨਾਲ ਵਿੱਚ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਵਿਰੋਧ ਲਗਾਤਾਰ ਤੀਜੇ ਦਿਨ ਵੀ…