ਅੰਮ੍ਰਿਤਸਰ: ਸ੍ਰੀ ਰਣਜੀਤ ਸਿੰਘ ਢਿਲੋਂ IPS ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆ ਹਦਾਇਤਾਂ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, DCP-Investigatiion, ਸ੍ਰੀ ਹਰਪਾਲ ਸਿੰਘ Adcp-city 3 ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਗੁਰਿੰਦਰਬੀਰ ਸਿੰਘ ACP East Amritsar ਜੀ ਦੀ ਯੋਗ ਅਗਵਾਈ ਹੇਠ ਉਕਤ ਮੁਕੱਦਮਾ Insp. ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਬੀ ਡਵੀਜਨ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਦਰਜ ਕੀਤਾ ਗਿਆ ਕਿ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਢਿੱਲਵਾ ਖੁਰਦ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ,ਅਤੇ ਗੁਰਸ਼ਰਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਢਿੱਲਵਾ ਖੁਰਦ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ ਸਮੇਤ 2 ਹੋਰ ਸਾਥੀ ਨੇ ਮਿਲ ਕੇ ਗਿਰੋਹ ਬਣਾਇਆ ਹੈ ।ਜੋ ਦੂਸਰੀਆ ਸਟੇਟਾਂ ਤੋ ਨਜਾਇਜ ਅਸਲਾ ਸਸਤੇ ਰੇਟ ਤੇ ਖਰੀਦ ਕੇ, ਪੰਜਾਬ ਲਿਆ ਕੇ ਅੱਗੇ ਮਾੜੇ ਅਨਸਰਾਂ ਨੂੰ ਵੱਧ ਰੇਟ ਤੇ ਦੇਦੇ ਹਨ। ਇਹ ਵਿਦੇਸ਼ ਤੋਂ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੇ ਕਹਿਣ ਤੇ ਕਰ ਰਿਹਾ ਹੈ, ਜੋ ਇੰਟਰਨੈੱਟ ਐਪਸ ਰਾਹੀਂ ਇਸ ਬਾਰੇ ਨਿਰਦੇਸ਼ਨ ਕਰਦਾ ਹੈ। ਉਕਤ ਦੋਸ਼ੀ ਮਿਤੀ 04.09.2024 ਨੂੰ ਜਹਾਜਗੜ੍ਹ ਵਿੱਚ ਪਟਾਕਾ ਮਾਰਕੀਟ ਦੇ ਏਰੀਆ ਤੇ ਖੜੇ ਅੰਮ੍ਰਿਤਸਰ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਜਿਸ ਤੇ ਹਰਸ਼ਦੀਪ ਸਿੰਘ ਉਰਫ ਚਾਂਦ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਢਿੱਲਵਾ ਖੁਰਦ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ, ਗੁਰਸ਼ਰਨਪ੍ਰੀਤ ਸਿੰਘ ਉਰਫ ਸ਼ਰਨ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਢਿੱਲਵਾ ਖੁਰਦ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ ਨੂੰ ਕਾਬੂ ਕਰਕੇ ਥਾਣਾ ਏ ਡਵੀਜਨ ਅੰਮ੍ਰਿਤਸਰ, ਥਾਣਾ ਬੀ ਡਵੀਜਨ ਅੰਮ੍ਰਿਤਸਰ, CIA-1, ASR, CIA-2 ASR ਅਤੇ ਥਾਣਾ ਕੰਨਟੋਨਮੈਂਟ ਅੰਮ੍ਰਿਤਸਰ ਦੀਆ ਵੱਖ ਵੱਖ ਟੀਮਾਂ ਵੱਲੋ ਇੱਕ ਜੁੱਟ ਹੋ ਕੇ ਉਕਤ ਦੋਸ਼ੀਆ ਪਾਸੋਂ ਕੁੱਲ 04 ਪਿਸਟਲ ਬ੍ਰਾਮਦ ਕੀਤੇ ਗਏ।
Related Posts
ਟਾਂਡਾ ‘ਚ ਵਾਪਰੇ ਦਰਦਨਾਕ ਹਾਦਸੇ ਨੇ ਵਿਛਾਏ ਮੌਤ ਦੇ ਸੱਥਰ, ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ
ਟਾਂਡਾ ਉੜਮੁੜ : ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਫੋਕਲ ਪੁਆਇੰਟ ਟਾਂਡਾ ਨਜ਼ਦੀਕ ਅੱਜ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮਾਤਾ…
ਡਰੱਗਜ਼ ਮਾਮਲੇ ‘ਚ ਫਸੇ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਅਦਾਲਤ ਨੇ ਸੁਣਾਇਆ ਇਹ ਹੁਕਮ
ਮੋਹਾਲੀ , 22 ਮਾਰਚ (ਬਿਊਰੋ)- ਡਰੱਗਜ਼ ਮਾਮਲੇ ‘ਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਹੀਂ…
ਅਗਨੀਪਥ ਯੋਜਨਾ ਖ਼ਿਲਾਫ ਭਾਰਤ ਬੰਦ
ਗੁਰੂਗ੍ਰਾਮ– ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਵੱਧਦਾ ਹੀ ਜਾ ਰਿਹਾ ਹੈ। ਇਸ ਯੋਜਨਾ ਖ਼ਿਲਾਫ ਸੋਮਵਾਰ ਯਾਨੀ ਕਿ ਅੱਜ ਭਾਰਤ…