ਚੰਡੀਗੜ੍ਹ, Punjab University Elections: ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਨਵੇਂ ਮੈਂਬਰਾਂ ਦੀ ਚੋਣ ਲਈ ਵੀਰਵਾਰ ਨੂੰ ਇੱਥੇ ਸਖ਼ਤ ਸੁਰੱਖਿਆ ਵਿਚਕਾਰ ਪੋਲਿੰਗ ਕਰਵਾਈ ਗਈ। ਪ੍ਰਬੰਧਕ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 9:30 ਵਜੇ ਸ਼ੁਰੂ ਹੋਈ ਅਤੇ ਸਵੇਰੇ 11 ਵਜੇ ਤੱਕ ਚੱਲੀ ਅਤੇ ਇਸ ਚੋਣ ਵਿੱਚ ਯੂਨੀਵਰਸਿਟੀ ਦੇ 15,854 ਵਿਦਿਆਰਥੀ ਵੋਟ ਪਾਉਣ ਦੇ ਯੋਗ ਸਨ। ਇਸ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਅੱਠ, ਸਕੱਤਰ ਦੇ ਅਹੁਦੇ ਲਈ ਚਾਰ, ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ ਛੇ ਉਮੀਦਵਾਰਾਂ ਸਮੇਤ ਕੁੱਲ 23 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਇਸ ਮੌਕੇ ਵੋਟਾਂ ਲਈ 300 ਤੋਂ ਵੱਧ ਬੈਲਟ ਬਾਕਸਾਂ ਵਾਲੇ ਲਗਭਗ 180 ਪੋਲਿੰਗ ਬੂਥ ਬਣਾਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਨੂੰ ਨਤੀਜਾ ਆਉਣ ਦੀ ਉਮੀਦ ਹੈ। ਚੋਣਾਂ ਲਈ ਕਰੀਬ 1000 ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।