ਚੰਡੀਗੜ੍ਹ : ਭਾਰਤ ‘ਚ ਪਹਿਲੀ ਵਾਰ ਐਸਿਡ ਅਟੈਕ ਪੀੜਤ (ਮਲਕੀਤ ਸਿੰਘ, ਵਾਸੀ ਧੂਰੀ) ਜੋ ਕਿ ਕਈ ਸਾਲ ਪਹਿਲਾਂ ਤੇਜ਼ਾਬ ਹਮਲੇ ਵਿੱਚ ਆਪਣੀਆਂ ਦੋਵੇਂ ਅੱਖਾਂ ਦੀ ਨਜ਼ਰ ਗੁਆ ਬੈਠਾ ਸੀ, ਨੂੰ 8,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੀ ਹੈ। ਮਾਣਹਾਨੀ ਦੀ ਕਾਰਵਾਈ ਦੌਰਾਨ ਪੰਜਾਬ ਸਰਕਾਰ ਨੇ ਇਸ ਸਬੰਧੀ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ। ਰਾਜ ਦੇ ਵਕੀਲ ਨੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਾਰੀ ਪੈਨਸ਼ਨ ਦੇ ਬਕਾਏ ਦੀ ਅਦਾਇਗੀ ਸਬੰਧੀ ਹੁਕਮਾਂ ਦੀ ਕਾਪੀ ਵੀ ਅਦਾਲਤ ਵਿੱਚ ਪੇਸ਼ ਕੀਤੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਅਜਿਹੀ ਪੈਨਸ਼ਨ ਸਿਰਫ਼ ਤੇਜ਼ਾਬੀ ਹਮਲੇ ਦੇ ਪੀੜਤਾਂ ਤੱਕ ਹੀ ਸੀਮਤ ਸੀ।
Related Posts
ਚੋਣ ਡਿਊਟੀ ‘ਚ ਕੁਤਾਹੀ ਵਰਤਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ ਸਮੇਤ 6 ਮੁਅੱਤਲ,2 ਵਿਅਕਤੀਆਂ ਵਿਰੁੱਧ ਪਰਚਾ ਦਰਜ
ਚੰਡੀਗੜ੍ਹ : ਗੁਰਦਾਸਪੁਰ ਲੋਕ ਸਭਾ ਸੀਟ ਅਧੀਨ ਆਉਂਦੇ ਫਤਹਿਗੜ੍ਹ ਚੂੜੀਆਂ ਵਿਚ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਢੰਗ ਨਾਲ ਲਾਗੂ ਨਾ…
ਫਿਰੋਜ਼ਪੁਰ ’ਚ ਸਰਚ ਆਪ੍ਰੇਸ਼ਨ ਦੌਰਾਨ BSF ਨੂੰ ਬਰਾਮਦ ਹੋਈ 3 ਪੈਕਟ ਹੈਰੋਇਨ
ਫਿਰੋਜ਼ਪੁਰ – ਬੀ. ਐੱਸ. ਐੱਫ. ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਤਲਾਸ਼ੀ ਮੁਹਿੰਮ ਦੌਰਾਨ ਖੇਤਾਂ ‘ਚ ਪਏ 3 ਪੈਕਟ ਹੈਰੋਇਨ ਵਰਗੇ…
ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਖ਼ਿਲਾਫ਼ ਭਾਜਪਾ ਵਲੋਂ ‘ਚੱਕਾ ਜਾਮ’
ਨਵੀਂ ਦਿੱਲੀ, 3 ਜਨਵਰੀ (ਬਿਊਰੋ)- ਭਾਜਪਾ ਵਰਕਰਾਂ ਨੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿਰੁੱਧ “ਚੱਕਾ ਜਾਮ” ਕਰਕੇ ਪ੍ਰਦਰਸ਼ਨ ਕੀਤਾ…