ਉਚਾਨਾ : ਜੀਂਦ ਦੇ ਖਟਕੜ ਟੋਲ ਪਲਾਜ਼ਾ (Khatkar Toll Plaza) ‘ਤੇ ਸੋਮਵਾਰ ਨੂੰ 105 ਪਿੰਡਾਂ ਤੇ ਖਾਪਾਂ ਨੇ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਨੂੰ ਸਨਮਾਨਿਤ ਕੀਤਾ। ਵਿਨੇਸ਼ ਫੋਗਾਟ ਨੂੰ ਚਾਂਦੀ ਦੇ ਮੁਕਟ ਦਾ ਪ੍ਰਤੀਕ ਹਲ ਭੇਟ ਕੀਤਾ ਗਿਆ। ਇਸ ਦੌਰਾਨ ਜਦੋਂ ਵਿਨੇਸ਼ ਫੋਗਾਟ ਤੋਂ ਭਾਰਤੀ ਕੁਸ਼ਤੀ ਸੰਘ (Indian Wrestling Federation) ਦੇ ਪ੍ਰਧਾਨ ਸੰਜੇ ਸਿੰਘ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਨਹੀਂ ਜਾਣਦੀ, ਕੌਣ ਸੰਜੇ ਸਿੰਘ?
ਉਸ ਨੇ ਕਿਹਾ ਕਿ ਕਿਸਾਨ ਅੰਦੋਲਨ (Farmer’s Protest) ਦੌਰਾਨ ਉਹ ਕਿਸਾਨਾਂ ਦੀਆਂ ਵੀਡੀਓ ਦੇਖ ਕੇ ਰੋ ਪੈਂਦੀ ਸੀ। ਰਾਜਨੀਤੀ ‘ਚ ਆਉਣ ਦੇ ਸਵਾਲ ‘ਤੇ ਫੋਗਾਟ ਨੇ ਪਲਟ ਕੇ ਪੁੱਛਿਆ ਕਿ ਬਿਹਤਰ ਕੀ ਹੈ, ਖੇਡ ਜਾਂ ਰਾਜਨੀਤੀ? ਇਸ ‘ਤੇ ਕਿਹਾ ਗਿਆ ਕਿ ਦੋਵੇਂ ਹੀ ਵਧੀਆ ਹਨ। ਇਸ ‘ਤੇ ਵਿਨੇਸ਼ ਫੋਗਾਟ ਨੇ ਕਿਹਾ ਕਿ ਉਹ ਦੋਵੇਂ ਹੀ ਕਰ ਲਵੇਗੀ।