‘ਜਦੋਂ ਜਾਗੋ ਉਦੋਂ ਸਵੇਰਾ’ ਪੁਸਤਕ ਰਿਲੀਜ਼ ਹੋਈ


ਚੰਡੀਗੜ੍ਹ: ਇਥੋਂ ਦੇ ਸੈਕਟਰ 26 ਵਿਖੇ ਸਥਾਪਿਤ ਮਹਾਤਮਾ ਗਾਂਧੀ ਇੰਸਟੀਚਿਊਟ ਲੋਕ ਪ੍ਰਸਾਸ਼ਨ ਪੰਜਾਬ ਵਿਚ ਇਕ ਹੋਏ ਇਕ ਸ਼ਾਨਦਾਰ ਸਾਹਿਤਕ ਸਮਾਗਮ ਵਿਚ ਸੇਵਾਮੁਕਤ ਜਿਲਾ ਤੇ ਸੈਸ਼ਨ ਜੱਜ ਐਸ ਕੇ ਅਗਰਵਾਲ ਦੀ ਪਲੇਠੀ ਵਾਰਤਕ ਪੁਸਤਕ ‘ਜਦੋਂ ਜਾਗੋ ਉਦੋਂ ਸਵੇਰਾ’ ਰਿਲੀਜ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮਹਿਮਾਨਾ ਵਜੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ, ਅਨਿਰੁੱਧ ਤਿਵਾੜੀ ਡਾਇਰੈਕਟਰ ਜਨਰਲ ਮਗਸੀਪਾ, ਅਭਿਨਵ ਤ੍ਰਿਖਾ ਆਈ ਏ ਐਸ ਸ਼ਾਮਿਲ ਹੋਏ। ਮੰਚ ਸੰਚਾਲਨ ਕਰਦਿਆਂ ਲੇਖਕ ਨਿੰਦਰ ਘੁਗਿਆਣਵੀ ਨੇ ਪੁਸਤਕ ਦੇ ਲੇਖਕ ਐਸ ਕੇ ਅਗਰਵਾਲ ਦੀ ਸ਼ਖਸੀਅਤ ਤੇ ਪੁਸਤਕ ਵਿਚਲੇ ਨਿਬੰਧਾਂ ਬਾਰੇ ਚਾਨਣਾ ਪਾਇਆ। ਸਾਬਕਾ ਜਿਲਾ ਭਾਸ਼ਾ ਅਫਸਰ ਡਾ ਦਵਿੰਦਰ ਬੋਹਾ ਨੇ ਪੁਸਤਕ ਬਾਰੇ ਬੋਲਦਿਆਂ ਇਸ ਨੂੰ ਨਿਵੇਕਲੀ ਤੇ ਦਿਲਕਸ਼ ਵਾਰਤਕ ਮੰਨਿਆਂ। ਲੇਖਕ ਜੰਗ ਬਹਾਦੁਰ ਗੋਇਲ ਨੇ ਕਿਹਾ ਕਿ ਪੁਸਤਕ ਦੇ ਰਚੇਤਾ ਅਗਰਵਾਲ ਇਕ ਸੰਵੇਦਨਸ਼ੀਲ ਲੇਖਕ ਹੈ, ਜੋ ਬਾਰੀਕੀ ਨਾਲ ਸਮਾਜਿਕ ਤਾਣੇ ਬਾਣੇ ਨੂੰ ਦੇਖਦਾ ਹੈ। ਅਨਿਰੁੱਧ ਤਿਵਾੜੀ ਤੇ ਜਤਿੰਦਰ ਸਿੰਘ ਔਲਖ, ਬ੍ਰਹਮਚਾਰੀ ਕਵਿਤਾ ਦੀਦੀ, ਜੱਜ ਅਸ਼ੋਕ ਬਤਰਾ, ਜੱਜ ਰਾਜਵਿੰਦਰ ਕੌਰ ਨੇ ਵੀ ਆਪੋ ਆਪਣੇ ਸੰਬੋਧਨ ਰਾਹੀਂ ਐਸ ਕੇ ਅਗਰਵਾਲ ਦੀਆਂ ਲਿਖਤਾਂ ਦੀ ਸ਼ਲਾਘਾ ਕੀਤੀ। ਧਰਮਪਾਲ ਗੁਪਤਾ ਤੇ ਮਿਗਲਾਨੀ ਆਈ ਏ ਐਸ, ਅਸ਼ੋਕ ਕੁਮਾਰ ਸਿੰਗਲਾ ਤੇ ਬੁਧ ਰਾਮ ਗਰਗ, ਹਸਨਦੀਪ ਬਾਜਵਾ, ਪੀ ਕੇ ਗਰੇਵਾਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਮੇਤ ਕਈ ਉਚ ਅਧਿਕਾਰੀ ਹੋਰ ਸ਼ਖਸ਼ੀਅਤਾਂ ਇਸ ਸਮੇਂ ਹਾਜਰ ਰਹੀਆਂ। ਐਸ ਕੇ ਅਗਰਵਾਲ ਨੂੰ ਇਸ ਮੌਕੇ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਕੀਤੀ ਗਈ। ਸਮਾਗਮ ਦੇ ਅੰਤ ਉਤੇ ਸੰਬੋਧਨ ਕਰਦਿਆਂ ਐਸ ਕੇ ਅਗਰਵਾਲ ਨੇ ਬੜੇ ਰੌਚਕ ਢੰਗ ਨਾਲ ਆਪਣੇ ਜੀਵਨ ਤਜੱਰਬੇ ਤੇ ਲਿਖੀਆਂ ਲਿਖਤਾਂ ਬਾਰੇ ਬੋਲਿਆ। ਉਨਾਂ ਆਪਣੇ ਮਾਤਾ ਪਿਤਾ ਨੂੰ ਆਪਣੇ ਮੁਢਲੇ ਪ੍ਰੇਰਨਾ ਸਰੋਤ ਮੰਨਿਆਂ।ਭਾਰੀ ਗਿਣਤੀ ਵਿਚ ਹਾਜਰ ਸਰੋਤਿਆਂ ਉਤੇ ਇਹ ਯਾਦਗਾਰੀ ਸਾਹਿਤਕ ਸਮਾਗਮ ਆਪਣੀ ਅਮਿਟ ਛਾਪ ਛੱਡ ਗਿਆ

Leave a Reply

Your email address will not be published. Required fields are marked *