ਚੰਡੀਗੜ੍ਹ 4 ਸਤੰਬਰ ( ) ਮੁਲਕ ਭਰ ਦੇ 22 ਸੂਬਿਆਂ ਦੇ ਕਿਸਾਨਾਂ ਵੱਲੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਲਕੇ ਮੁਜ਼ੱਫਰਨਗਰ ‘ਚ ਕੀਤੀ ਜਾ ਰਹੀ ਮਹਾਂਰੈਲੀ ‘ਚ ਪਹੁੰਚਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁੱਲ 80 ਵੱਡੀਆਂ ਬੱਸਾਂ, 22 ਮਿਨੀ ਬੱਸਾਂ ਅਤੇ 21 ਦਰਮਿਆਨੇ ਛੋਟੇ ਹੋਰ ਵਹੀਕਲਾਂ ਸਮੇਤ 123 ਗੱਡੀਆਂ ਦੇ ਕਾਫ਼ਲੇ ਰਵਾਨਾ ਹੋ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਕਾਫ਼ਲਿਆਂ ਵਿੱਚ ਕੁੱਲ ਮਿਲਾ ਕੇ 5850 ਕਿਸਾਨ ਮਜ਼ਦੂਰ ਸ਼ਾਮਲ ਹਨ, ਜਿਨ੍ਹਾਂ ਵਿਚ 1050 ਔਰਤਾਂ ਅਤੇ ਸੈਂਕੜਿਆਂ ਦੀ ਤਾਦਾਦ ਵਿੱਚ ਨੌਜਵਾਨ ਸ਼ਾਮਲ ਹਨ। ਇਹ ਸਾਰੇ ਕਾਫ਼ਲੇ ਸ਼ਾਮ ਨੂੰ ਹਰਿਆਣੇ ਦੇ ਸ਼ਹਿਰ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿੱਚ ਇਕੱਠੇ ਹੋ ਜਾਣਗੇ ਅਤੇ ਰਾਤ ਉੱਥੇ ਠਹਿਰਨ ਮਗਰੋਂ ਪੂਰਾ ਕਾਫ਼ਲਾ ਤੜਕੇ ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ ਅਤੇ ਸ੍ਰੀ ਕੋਕਰੀ ਕਲਾਂ ਦੀ ਅਗਵਾਈ ਹੇਠ ਮੁਜ਼ੱਫਰਨਗਰ ਵੱਲ ਕੂਚ ਕਰੇਗਾ।
Related Posts
ਮੁੰਬਈ ਤੋਂ ਮੁੱਖ ਮੰਤਰੀ ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਲੁਧਿਆਣਾ ‘ਚ ਲੱਗੇਗਾ TATA ਸਟੀਲ ਦਾ ਪਲਾਂਟ
ਮੁੰਬਈ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਮੁੰਬਈ ਦੌਰੇ ‘ਤੇ ਹਨ ਤੇ ਅੱਜ ਮੁੱਖ ਮੰਤਰੀ ਮਾਨ…
ਅਨਮੋਲ ਗਗਨ ਮਾਨ ਨੇ ਸਰਕਾਰੀ ਕੋਠੀ ’ਚ ਮੰਗੀਆਂ ਫਾਈਵ ਸਟਾਰ ਹੋਟਲ ਜਿੰਨੀਆਂ ਸਹੂਲਤਾਂ, ਸੂਚੀ ਹੋਈ ਵਾਇਰਲ
ਚੰਡੀਗੜ੍ਹ : ਪੰਜਾਬ ਦੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਮੰਤਰੀ ਬਣਨ ਤੋਂ ਬਾਅਦ ਅਲਾਟ…
ਲਹਿਰਾਂ ਤੋਂ ਸੁਨਾਮ ਆ ਰਹੀ ਪ੍ਰਾਈਵੇਟ ਬੱਸ ਅਚਾਨਕ ਪਲਟੀ, ਕਈ ਸਵਾਰੀਆਂ ਹੋਈਆਂ ਜ਼ਖ਼ਮੀ
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਦਲਜੀਤ ਸਿੰਘ)- ਛਾਜਲੀ ਰੋਡ ਵਿਖੇ ਅੱਜ ਸਵਾਰੀਆਂ ਨਾਲ ਭਰੀ ਹੋਈ ਇਕ ਬੱਸ ਪ੍ਰਾਈਵੇਟ ਬੱਸ…