ਚੰਡੀਗੜ੍ਹ 4 ਸਤੰਬਰ ( ) ਮੁਲਕ ਭਰ ਦੇ 22 ਸੂਬਿਆਂ ਦੇ ਕਿਸਾਨਾਂ ਵੱਲੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਲਕੇ ਮੁਜ਼ੱਫਰਨਗਰ ‘ਚ ਕੀਤੀ ਜਾ ਰਹੀ ਮਹਾਂਰੈਲੀ ‘ਚ ਪਹੁੰਚਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁੱਲ 80 ਵੱਡੀਆਂ ਬੱਸਾਂ, 22 ਮਿਨੀ ਬੱਸਾਂ ਅਤੇ 21 ਦਰਮਿਆਨੇ ਛੋਟੇ ਹੋਰ ਵਹੀਕਲਾਂ ਸਮੇਤ 123 ਗੱਡੀਆਂ ਦੇ ਕਾਫ਼ਲੇ ਰਵਾਨਾ ਹੋ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਕਾਫ਼ਲਿਆਂ ਵਿੱਚ ਕੁੱਲ ਮਿਲਾ ਕੇ 5850 ਕਿਸਾਨ ਮਜ਼ਦੂਰ ਸ਼ਾਮਲ ਹਨ, ਜਿਨ੍ਹਾਂ ਵਿਚ 1050 ਔਰਤਾਂ ਅਤੇ ਸੈਂਕੜਿਆਂ ਦੀ ਤਾਦਾਦ ਵਿੱਚ ਨੌਜਵਾਨ ਸ਼ਾਮਲ ਹਨ। ਇਹ ਸਾਰੇ ਕਾਫ਼ਲੇ ਸ਼ਾਮ ਨੂੰ ਹਰਿਆਣੇ ਦੇ ਸ਼ਹਿਰ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿੱਚ ਇਕੱਠੇ ਹੋ ਜਾਣਗੇ ਅਤੇ ਰਾਤ ਉੱਥੇ ਠਹਿਰਨ ਮਗਰੋਂ ਪੂਰਾ ਕਾਫ਼ਲਾ ਤੜਕੇ ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ ਅਤੇ ਸ੍ਰੀ ਕੋਕਰੀ ਕਲਾਂ ਦੀ ਅਗਵਾਈ ਹੇਠ ਮੁਜ਼ੱਫਰਨਗਰ ਵੱਲ ਕੂਚ ਕਰੇਗਾ।
Related Posts
ਕਾਂਗਰਸ ਵਿਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ
ਚੰਡੀਗੜ੍ਹ, 3 ਦਸੰਬਰ (ਦਲਜੀਤ ਸਿੰਘ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸ਼ੁੱਕਰਵਾਰ ਸਵੇਰੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਸਿੱਧੂ ਮੂਸੇਵਾਲਾ…
ਜ਼ਿਮਨੀ ਚੋਣ: ਆਮਦਨ ਪੱਖੋਂ ਅੰਮ੍ਰਿਤਾ ਵੜਿੰਗ ਦਾ ਹੱਥ ਉਤੇ, ਡਿੰਪੀ ਤੇ ਮਨਪ੍ਰੀਤ ਪਿੱਛੇ
ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਜ਼ਿਮਨੀ ਚੋਣ ਦੇ ਮੁੱਖ ਮੁਕਾਬਲੇ ’ਚ ਸ਼ਾਮਲ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਕਾਰੋਬਾਰ ਅਤੇ ਕਮਾਈ ਪੱਖੋਂ…
Lok Sabha Elections 2024: ਪੰਜਾਬ ਕਾਂਗਰਸ ਨੇ ਤੀਜੀ ਸੂਚੀ ਕੀਤੀ ਜਾਰੀ
ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਆਪਣੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿਚ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਤੇ ਲੁਧਿਆਣਾ ਤੋਂ…