ਬਾਂਸਵਾੜਾ- ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਘਾਟੋਲ ਕਸਬੇ ਦੀ ਇਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਨਹਿਰ ‘ਚ ਡਿੱਗ ਗਈ। ਜਿਸ ਨਾਲ ਬੱਸ ‘ਚ ਬੈਠੇ ਕੁਝ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਨਹਿਰ ‘ਚ ਬੱਸ ਡਿੱਗਣ ਦੀ ਸੂਚਨਾ ਮਿਲੀ ਤਾਂ ਪਿੰਡ ਵਾਸੀ ਤੁਰੰਤ ਪਹੁੰਚੇ ਅਤੇ ਬੱਸ ‘ਚ ਬੈਠੇ ਬੱਚਿਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਸਕੂਲ ਬੱਸ ਭਾਰਦਵਾਜ ਸੀਨੀਅਰ ਸੈਕੰਡਰੀ ਸਕੂਲ ਦੀ ਦੱਸੀ ਜਾ ਰਹੀ ਹੈ। ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਖ਼ਬਰ ਅਨੁਸਾਰ ਕੁਝ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ। ਇਹ ਪੂਰੀ ਘਟਨਾ ਪਿੰਡ ਪੰਚਾਇਤ ਕੜਵਾ ਆਮਰੀ ਦੇ ਮਾਲਿਆਪਾੜਾ ਪਿੰਡ ਕੋਲ ਹੋਈ।
Related Posts
ਪਹਿਲੀ ਚੀਨੀ ਔਰਤ ਨੇ ਪੁਲਾੜ ਵਿਚ ਕੀਤੀ ਸੈਰ, ਰੱਚਿਆ ਇਤਿਹਾਸ
ਬੀਜਿੰਗ, 8 ਨਵੰਬਰ (ਦਲਜੀਤ ਸਿੰਘ)- ਪਹਿਲੀ ਚੀਨੀ ਮਹਿਲਾ ਵੈਂਗ ਯਾਪਿੰਗ ਸੋਮਵਾਰ ਨੂੰ ਪੁਲਾੜ ਵਿਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ…
ਲਖੀਮਪੁਰ ਖੇੜੀ ਕਿਸਾਨ ਕਤਲੇਆਮ ਦੇ ਸ਼ਹੀਦਾਂ ਦਾ ਅੰਤਿਮ ਸੰਸਕਾਰ ਪੋਸਟ ਮਾਰਟਮ ਰਿਪੋਰਟਾਂ ਪ੍ਰਾਪਤ ਕਰਨ ਤੋਂ ਬਾਅਦ ਕੀਤਾ ਜਾ ਰਿਹਾ ਹੈ
ਲਖਨਊ, 5 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੇੜੀ ਵਿੱਚ ਐਤਵਾਰ ਦੀਆਂ ਵਹਿਸ਼ੀਆਨਾ ਘਟਨਾਵਾਂ ਤੋਂ ਬਾਅਦ ਜਿੱਥੇ ਚਾਰ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਇੱਕ…
ਸ਼ੇਖ ਹਸੀਨਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, 18 ਨਵੰਬਰ ਤੱਕ ਪੇਸ਼ ਕਰਨ ਦੇ ਹੁਕਮ;
ਨਵੀਂ ਦਿੱਲੀ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ ਬੰਗਲਾਦੇਸ਼ ਦੀ ਇਕ ਅਦਾਲਤ…