ਬੀਜਿੰਗ, 8 ਨਵੰਬਰ (ਦਲਜੀਤ ਸਿੰਘ)- ਪਹਿਲੀ ਚੀਨੀ ਮਹਿਲਾ ਵੈਂਗ ਯਾਪਿੰਗ ਸੋਮਵਾਰ ਨੂੰ ਪੁਲਾੜ ਵਿਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ ਯਾਤਰੀ ਬਣ ਗਈ ਹੈ | ਤਿਆਨਗੋਂਗ ਸਪੇਸ ਸਟੇਸ਼ਨ ਮਾਡਿਊਲ ਤਿਆਨਹੇ ਲਈ ਚੀਨ ਦੇ ਸ਼ੇਨਜ਼ੂ-13 ਮਿਸ਼ਨ ਦੇ ਪੁਲਾੜ ਯਾਤਰੀਆਂ ਨੇ ਐਤਵਾਰ ਨੂੰ ਆਪਣੀ ਪਹਿਲੀ ਸਪੇਸ ਯਾਤਰਾ ਕੀਤੀ। ਵੈਂਗ ਯਾਪਿੰਗ, 41 ਨੇ ਮਿਸ਼ਨ ਕਮਾਂਡਰ ਝਾਈ ਝੀਗਾਂਗ ਨਾਲ ਮਿਸ਼ਨ ਦੀ ਪਹਿਲੀ ਬਾਹਰੀ ਗਤੀਵਿਧੀ ਵਿਚ ਹਿੱਸਾ ਲਿਆ।
ਪਹਿਲੀ ਚੀਨੀ ਔਰਤ ਨੇ ਪੁਲਾੜ ਵਿਚ ਕੀਤੀ ਸੈਰ, ਰੱਚਿਆ ਇਤਿਹਾਸ
