ਬਾਂਸਵਾੜਾ- ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਘਾਟੋਲ ਕਸਬੇ ਦੀ ਇਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਨਹਿਰ ‘ਚ ਡਿੱਗ ਗਈ। ਜਿਸ ਨਾਲ ਬੱਸ ‘ਚ ਬੈਠੇ ਕੁਝ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਨਹਿਰ ‘ਚ ਬੱਸ ਡਿੱਗਣ ਦੀ ਸੂਚਨਾ ਮਿਲੀ ਤਾਂ ਪਿੰਡ ਵਾਸੀ ਤੁਰੰਤ ਪਹੁੰਚੇ ਅਤੇ ਬੱਸ ‘ਚ ਬੈਠੇ ਬੱਚਿਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਸਕੂਲ ਬੱਸ ਭਾਰਦਵਾਜ ਸੀਨੀਅਰ ਸੈਕੰਡਰੀ ਸਕੂਲ ਦੀ ਦੱਸੀ ਜਾ ਰਹੀ ਹੈ। ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਖ਼ਬਰ ਅਨੁਸਾਰ ਕੁਝ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ। ਇਹ ਪੂਰੀ ਘਟਨਾ ਪਿੰਡ ਪੰਚਾਇਤ ਕੜਵਾ ਆਮਰੀ ਦੇ ਮਾਲਿਆਪਾੜਾ ਪਿੰਡ ਕੋਲ ਹੋਈ।
ਸਕੂਲ ਦੀ ਬੱਸ ਬੇਕਾਬੂ ਹੋ ਕੇ ਨਹਿਰ ‘ਚ ਡਿੱਗੀ
