ਚੈਟੋਰੌਕਸ (ਫਰਾਂਸ), ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਮਹਿਲਾ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਗ਼ਮੇ ਲਈ ਭਾਰਤ ਦੀ 12 ਸਾਲਾਂ ਦੀ ਉਡੀਕ ਖ਼ਤਮ ਕੀਤੀ ਅਤੇ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਤਗ਼ਮਿਆਂ ਦਾ ਖਾਤਾ ਖੋਲ੍ਹਿਆ। ਉਹ ਓਲੰਪਿਕ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਵੀ ਬਣੀ। ਲੰਡਨ ਓਲੰਪਿਕ 2012 ਤੋਂ ਬਾਅਦ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ ਓਲੰਪਿਕ ਤਗ਼ਮਾ ਹੈ। ਲੰਡਨ ਵਿੱਚ ਵਿਜੈ ਕੁਮਾਰ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਦਕਿ ਗਗਨ ਨਾਰੰਗ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਨਿਸ਼ਾਨੇਬਾਜ਼ ਰੀਓ ਓਲੰਪਿਕ 2016 ਅਤੇ ਟੋਕੀਓ ਓਲੰਪਿਕ ਤੋਂ ਖਾਲੀ ਹੱਥ ਪਰਤੇ ਸਨ।
Related Posts
IND vs NZ : ਪਹਿਲੇ ਟੈਸਟ ‘ਚ ਗਿੱਲ ਤੇ ਜਾਇਸਵਾਲ ‘ਤੇ ਨਜ਼ਰਾਂ, ਇਹ ਹੋ ਸਕਦੀ ਹੈ ਪਲੇਇੰਗ 11
ਬੈਂਗਲੁਰੂ— ਭਾਰਤੀ ਕ੍ਰਿਕਟ ਦੇ ਅਗਲੀ ਪੀੜ੍ਹੀ ਦੇ ਸਟਾਰ ਯਸ਼ਸਵੀ ਜਾਇਸਵਾਲ ਅਤੇ ਸ਼ੁਭਮਨ ਗਿੱਲ ਨਿਊਜ਼ੀਲੈਂਡ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋ ਰਹੀ…
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ ‘ਚ ਜਿੱਤਿਆ ਤਗਮਾ
ਟੋਕੀਓ,5 ਅਗਸਤ (ਦਲਜੀਤ ਸਿੰਘ)- ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਜਰਮਨੀ ਨੂੰ 5-4 ਨਾਲ…
ਰਣਵੀਰ ਨੂੰ ਪਿੱਛੇ ਛੱਡ ਵਿਰਾਟ ਕੋਹਲੀ ਬਣੇ ਸਭ ਤੋਂ ਵੱਡੇ ਸੈਲੀਬ੍ਰਿਟੀ ਬਰੈਂਡ, ਸਲਾਹਕਾਰ ਕੰਪਨੀ ਕ੍ਰਾਲ ਨੇ ਜਾਰੀ ਕੀਤੀ ਰਿਪੋਰਟ
ਮੁੰਬਈ (ਪੀਟੀਆਈ) : ਕ੍ਰਿਕਟ ਖਿਡਾਰੀ ਵਿਰਾਟ ਕੋਹਲੀ 2023 ’ਚ 22.79 ਕਰੋੜ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਭਾਰਤ ਦੇ…