ਮਾਨਸਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮਾਨਸਾ ਦੀ ਅਦਾਲਤ ’ਚ ਅੱਜ ਪੇਸ਼ੀ ਸੀ। ਇਸ ਦੌਰਾਨ ਚਾਰ ਮੁਲਜ਼ਮਾਂ ਜੱਗੂ ਭਗਵਾਨਪੁਰੀਆ, ਦੀਪਕ ਟੀਨੂੰ, ਦੀਪਕ ਮੁੰਡੀ ਤੇ ਕਪਿਲ ਪੰਡਿਤ ਨੂੰ ਛੱਡ ਹੋਰ ਸਾਰੇ ਮੁਲਜ਼ਮ ਵੀਸੀ ਰਾਹੀਂ ਪੇਸ਼ ਹੋਏ। ਇਸ ਮਾਮਲੇ ‘ਚ ਅਗਲੀ ਤਾਰੀਖ 16 ਅਗਸਤ 2024 ਤੈਅ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤ ’ਚ ਅੱਜ ਪੇਸ਼ੀ ਸੀ ਅਤੇ ਅਗਲੀ ਤਾਰੀਖ 16 ਅਗਸਤ 2024 ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਗਲੀ ਪੇਸ਼ੀ ’ਤੇ ਗਵਾਹ ਪੇਸ਼ ਹੋ ਜਾਣਗੇ ਕਿਉਂਕਿ ਅੱਜ ਵਕੀਲਾਂ ਦੇ ਹੜਤਾਲ ‘ਤੇ ਚੱਲਦਿਆਂ ਅਦਾਲਤ ਵਿੱਚ ਜਿੱਥੇ ਕੇਸ ਦੀ ਪ੍ਰੋਸੀਡਿੰਗ ਨਹੀਂ ਹੋਈ। ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਸਿੱਧੂ ਕਤਲ ਮਾਮਲੇ ‘ਚ ਅੱਜ ਪੇਸ਼ੀ ਸੀ ਅਤੇ ਅਗਲੀ ਤਾਰੀਖ 16 ਅਗਸਤ 2024 ਤੈਅ ਕੀਤੀ ਹੈ। ਇਸ ਮੌਕੇ ਵੀਸੀ ਰਾਹੀਂ ਸਾਰੇ ਮੁਲਜ਼ਮਾਂ ਦੀ ਪੇਸ਼ੀ ਹੋਈ ਹੈ, ਪਰ ਦੀਪਕ ਟੀਨੂੰ , ਕਪਿਲ ਪੰਡਿਤ, ਜੱਗੂ ਭਗਵਾਨਪੁਰੀਆ ਤੇ ਦੀਪਕ ਮੁੰਡੀ ਪੇਸ਼ ਨਹੀਂ ਹੋ ਸਕੇ।
Related Posts
‘ਭਾਰਤ ਬੰਦ’ ਦੌਰਾਨ ਕਿਸਾਨਾਂ ਨੇ ਜਲੰਧਰ-ਜੰਮੂ ਹਾਈਵੇਅ ਕੀਤਾ ਜਾਮ
ਭੋਗਪੁਰ, 27 ਸਤੰਬਰ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਲੀ ਭਾਰਤ ਬੰਦ ਦੀ ਕਾਲ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ…
ਰੋਮਾਨੀਆ ਵਿਚ ਸੀਰੇਟ ਸਰਹੱਦ ‘ਤੇ ਸਥਾਪਤ ਅਸਥਾਈ ਕੈਂਪਾਂ ਵਿਚ ਭਾਰਤੀ ਵਿਦਿਆਰਥੀ
ਰੋਮਾਨੀਆ,1 ਮਾਰਚ (ਬਿਊਰੋ)- ਰੋਮਾਨੀਆ ਵਿਚ ਸੀਰੇਟ ਸਰਹੱਦ ‘ਤੇ ਸਥਾਪਤ ਅਸਥਾਈ ਕੈਂਪਾਂ ਵਿਚ ਭਾਰਤੀ ਵਿਦਿਆਰਥੀ। Post Views: 7
ਪੰਜਾਬ ਦੇ ਅਧਿਕਾਰੀਆਂ/ਮੁਲਾਜ਼ਮਾਂ ਦੇ ਮੋਬਾਈਲਾਂ ਨੂੰ ਲੈ ਕੇ ਜਾਰੀ ਹੋਏ ਸਖ਼ਤ ਹੁਕਮ
ਚੰਡੀਗੜ੍ਹ : ਵਿੱਤੀ ਕਮਿਸ਼ਨਰੇਟ ਸਕੱਤਰੇਤ, ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਮੋਬਾਈਲ…