ਨਸ਼ੀਲੇ ਪਦਾਰਥਾਂ ਦੇ ਕੇਸ ਦੀ ਸੁਣਵਾਈ ਮੁੜ ਟਲੀ, ਅੱਜ ਵੀ ਬੰਦ ਲਿਫਾਫਾ ਨਹੀਂ ਖੁੱਲ੍ਹਿਆ

court/nawanpunjab.com

ਚੰਡੀਗੜ੍ਹ, 1 ਸਤੰਬਰ (ਦਲਜੀਤ ਸਿੰਘ)- ਨਸ਼ਾ ਤਸਕਰੀ ਕੇਸ ਵਿੱਚ ਸੀਲਬੰਦ ਰਿਪੋਰਟ ਖੁੱਲ੍ਹਣ ਨੂੰ ਲੈ ਕੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਪੈਸ਼ਲ ਡਬਲ ਬੈਂਚ ਜਸਟਿਸ ਅਜੈ ਤਿਵਾੜੀ ਅਤੇ ਜਸਟਿਸ ਰਾਜਨ ਗੁਪਤਾ ਦੀ ਕੋਰਟ ਵਿੱਚ ਸੁਣਵਾਈ ਸੀ ਸੋ ਸਿਰੇ ਨਹੀਂ ਚੜ੍ਹ ਸਕੀ ਕਿਉਂਕਿ ਜਸਟਿਸ ਅਜੇ ਤਿਵਾੜੀ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਲਾਂਭੇ ਕਰ ਲਿਆ ਹੈ ।

ਇਸ ਦੇ ਵਿੱਚ ਆਰਡਰ ਸ਼ਾਮ ਤੱਕ ਹੀ ਆਵੇਗਾ ਤੇ ਹੋ ਸਕਦਾ ਹੈ ਕਿ ਇਸ ਕੇਸ ਦੇ ਬਾਬਤ ਡਬਲ ਬੈਂਚ ਦੁਬਾਰਾ ਤੋਂ ਸਥਾਪਿਤ ਕੀਤਾ ਜਾਵੇ ਪਰ ਅਜੇ ਤੱਕ ਦੀ ਖ਼ਬਰ ਇਹੀ ਹੈ ਕਿ ਜਸਟਿਸ ਅਜੈ ਤਿਵਾੜੀ ਨੇ ਇਸ ਕੇਸ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ । ਇਸ ਕੇਸ ਦੀ ਸੁਣਵਾਈ ਸਪੈਸ਼ਲ ਡਬਲ ਬੈਂਚ ਜਸਟਿਸ ਅਜੇ ਤਿਵਾਰੀ ਅਤੇ ਜਸਟਿਸ ਰਾਜਨ ਗੁਪਤਾ ਦੀ ਅਦਾਲਤ ਵਿੱਚ ਹੋਣੀ ਸੀ ।

Leave a Reply

Your email address will not be published. Required fields are marked *