ਭਾਜਪਾ ਦਾ ਹੋਵੇ ਵਿਰੋਧ, ਕਿਸੇ ਹੋਰ ਖੇਤਰੀ ਪਾਰਟੀ ਦਾ ਨਹੀਂ : ਰਾਜੇਵਾਲ

rajewal/nawanpunjab.com

ਪਟਿਆਲਾ, 1 ਸਤੰਬਰ (ਦਲਜੀਤ ਸਿੰਘ)- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਟੂਡੈਂਟ ਵੈੱਲਫੇਅਰ ਐਸੋਸੀਏਟ ਗਰੁੱਪ ਵਲੋਂ ‘ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ ਕਰਵਾਇਆ ਗਿਆ। ਜਿਸ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਦਰਸ਼ਨਪਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਰਾਜੇਵਾਲ ਨੇ ਗੱਲਬਾਤ ਕਰਦੇ ਕਿਹਾ ਕਿ ਭਾਜਪਾ ਦਾ ਵਿਰੋਧ ਕੀਤਾ ਜਾਵੇ, ਨਾ ਕੇ ਖੇਤਰੀ ਪਾਰਟੀਆਂ ਦਾ। ਉਨ੍ਹਾਂ ਮੁਤਾਬਿਕ ਮੁੱਖ ਮੰਤਰੀ ਕੈਪਟਨ ਵਲੋਂ ਕੀਤੇ ਗਏ |

ਗੰਨੇ ਦੇ ਭਾਅ ਵਿਚ 50 ਰੁਪਏ ਦਾ ਵਾਧਾ, ਪਹਿਲਾ ਕਿਸੇ ਮੁੱਖ ਮੰਤਰੀ ਵਲੋਂ ਨਹੀਂ ਕੀਤਾ ਗਿਆ, ਜਿਸ ਕਰਕੇ ਕੈਪਟਨ ਵਧਾਈ ਦੇ ਪਾਤਰ ਹਨ। ਇਸੇ ਕਰਕੇ ਕੈਪਟਨ ਦਾ ਮੂੰਹ ਮਿੱਠਾ ਕਰਵਾਉਣਾ ਕੋਈ ਗਲਤ ਨਹੀਂ ਸੀ। ਰਾਜੇਵਾਲ ਨੇ ਕਿਹਾ ਕਿ ਵਿਿਦਆਰਥੀਆਂ ਨੂੰ ਮਿਲਣਾ ਕੋਈ ਰਾਜਸੀ ਏਜੰਡਾ ਨਹੀ ਹੈ।

Leave a Reply

Your email address will not be published. Required fields are marked *