ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਐਕਸਾਈਜ਼ ਨੀਤੀ ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਇਸ ਨੂੰ ਇਸ ਚੋਰੀ ਤੇ ਸੀਨਾਜ਼ੋਰੀ ਦਾ ਨਾਮ ਦਿੱਤਾ। ਸਿੱਧੂ ਨੇ ਕਿਹਾ ਕਿ ਇਹ ਵੱਡੀ ਚੋਰੀ ਹੈ ਤੇ ਇਸਨੂੰ ਠੀਕ। ਠਹਰਾਉਣ ਦੀ ਕੋਸ਼ਿਸ਼ ਵਿਚ ਸੀਨਾਜ਼ੋਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਚ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤਾਂ ਕਿਹਾ ਸੀ ਕਿ ਸਕੂਲ, ਕਾਲਜ ਤੇ ਧਾਰਮਿਕ ਸਥਾਨਾ ਕੋਲ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਜਾਣਗੇ ਪਰ ਢਾਈ ਮਹੀਨੇ ਬਾਅਦ ਹੈ ਗਲੀ ਤੇ ਹੈ ਕੋਨੇ ਚ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ। ਸਿੱਧੂ ਨੇ ਕਿਹਾ ਕਿ ਪੋਲਿਸੀ ਗਲਤ ਸੀ ਤਾਂ ਵਾਪਿਸ ਲੈਣੀ ਪਈ ਨੇ ਸਹੀ ਹੁੰਦੀ ਤਾਂ ਵਾਪਸ ਨਾ ਲੈਂਦੇ, ਹੈਰਾਨੀ ਵਾਲੀ ਗੱਲ ਹੈ ਕਿ ਇਸ ਗਲਤ ਪੋਲੀਸੀ ਨੂੰ ਪੰਜਾਬ ਤੇ ਵੀ ਲਾਗੂ ਕਰ ਦਿੱਤਾ ਗਿਆ। ਸ਼ਰਾਬ ਦੇ ਠੇਕੇਦਾਰਾਂ ਦੀ ਕਮਾਈ ਵਧਾ ਦਿੱਤੀ ਤੇ ਸਟੇਟ ਦੀ ਆਮਦਨ ਘਟਾ ਦਿੱਤੀ।
ਸਿੱਧੂ ਨੇ ਕਿਹਾ ਕਿ ਐਕਸਾਇਜ ਪਾਲਿਸੀ 2-300 ਕਰੋੜ ਨਹੀਂ ਸਗੋਂ 4 ਹਜਾਰ ਕਰੋੜ ਦੀ ਹੈ, ਤੇ ਘਪਲਾ ਇਸ ਤੋਂ ਵੀ ਵੱਡਾ ਹੋ ਸਕਦਾ ਹੈ। ਉਹਨਾਂ ਨੇ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਚ 5 ਹਜਾਰ ਕ੍ਰੋੜ ਦੀ ਆਮਦਨ ਵਧਾਉਣ, ਰੇਤੇ ਤੋਂ 20 ਹਜਾਰ ਕਰੋੜ ਦੀ ਸਰਕਾਰੀ ਖਣੇ ਚ ਆਮਦਨ ਪਾਉਣ ਤੇ ਸੂਬੇ ਚ ਅਮਨ ਅਮਾਨ ਦੀਆਂ ਗੱਲਾਂ ਕਰਨ ਵਾਲੇ ਅੱਜ ਕੀਤੇ ਨਜਰ ਨਹੀਂ ਆ ਰਹੇ। ਸਿੱਧੂ ਨੇ ਕਿਹਾ ਭਗਵੰਤ ਮਾਨ ਮੇਰਾ ਛੋਟਾ ਭਰਾ ਹੈ, ਇਹ ਕੋਈ ਨਿੱਜੀ ਲੜਾਈ ਨਹੀਂ ਹੈ, ਪੰਜਾਬ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਮੈਂ ਜਿੰਨੇ ਸਵਾਲ ਕੀਤੇ, ਓਸਦਾ ਜਵਾਬ ਕਿਸੇ ਕੋਲ ਨਹੀਂ ਹੈ। ਸਿੱਧੂ ਨੇ ਕਿਹਾ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਚੋਰੀ ਹੋ ਰਹੀ, ਜਿਸ ਲਈ ਉਹ ਲੜਾਈ ਲੜਦੇ ਰਹਿਣਗੇ।