ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਤੋਂ ਬਾਅਦ ਕਿਹਾ ਕਿ ਪਿਛਲੇ 10 ਸਾਲਾਂ ਵਿਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ। ਇਹ ਬਜਟ ਮੱਧ ਵਰਗ ਦੇ ਸ਼ਕਤੀਕਰਨ ਲਈ ਹੈ। ਨੌਜਵਾਨਾਂ ਨੂੰ ਇਸ ਬਜਟ ਤੋਂ ਵੱਡੀ ਗਿਣਤੀ ਮੌਕੇ ਮਿਲਣਗੇ। ਇਹ ਬਜਟ ਮੱਧ ਵਰਗ ਨੂੰ ਤਾਕਤ ਦੇਵੇਗਾ ਤੇ ਔਰਤਾਂ, ਛੋਟੇ ਕਾਰੋਬਾਰੀਆਂ, ਐਮਐਸਐਮਈ ਦੀ ਮਦਦ ਕਰੇਗਾ। ਇਸ ਬਜਟ ਨਾਲ ਮੱਧ ਵਰਗ ਨੂੰ ਰਾਹਤ ਮਿਲੀ ਹੈ। ਉਨ੍ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਦੂਰਅੰਦੇਸ਼ੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੌਜਵਾਨਾਂ ਦੀ ਤਰੱਕੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੰਮ ਕਰ ਰਹੀ ਹੈ ਤੇ ਇਸ ਸਰਕਾਰ ਵੱਲੋਂ ਹਰ ਵਰਗ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।