ਚੰਡੀਗੜ੍ਹ, ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਦੇ ਕੁੱਝ ਦਿਨ ਬਾਅਦ ਅੱਜ ਭਾਰਤ ਵਿੱਚ ਯੂਟਿਊਬ ਦੇ ਸਰਵਰ ਵਿੱਚ ਤਕਨੀਕੀ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਕਈ ਉਪਭੋਗਤਾਵਾਂ ਨੇ ਸਰਵਰ ਡਾਊਨ ਹੋਣ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ਐਕਸ ’ਤੇ ਵੀਡੀਓ ਸਾਂਝੀ ਕਰਕੇ ਸਰਵਰ ਡਾਊਨ ਦੀ ਸ਼ਿਕਾਇਤ ਕਰਦਿਆਂ ਮੁੱਦੇ ਵੱਲ ਧਿਆਨ ਦਵਾਇਆ। ਸੋਸ਼ਲ ਮੀਡੀਆ ’ਤੇ ਹੈਸ਼ਟੈਗ ਯੂਟਿਊਬਡਾਊਨ ਦੀ ਮੁਹਿੰਮ ਟਰੈਂਡਿੰਗ ਵਿੱਚ ਹੈ, ਜਿੱਥੇ ਕਈਆਂ ਨੇ ਸਮੱਸਿਆ ਦੇ ਆਪਣੇ ਤਜਰਬੇ ਅਤੇ ਹੱਲ ਲੱਭਣ ਲਈ ਵਿਚਾਰ ਸਾਂਝੇ ਕੀਤੇ ਹਨ। ਟਾਈਮਜ਼ ਨਾਓ ਰਿਪੋਰਟ, ਡਾਊਨਡਿਟੈਕਟਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਯੂਟਿਊਬ ਦਾ ਸਰਵਰ ਡਾਊਨ ਹੋਣ ਦੀਆਂ ਰਿਪੋਰਟਾਂ ਅੱਜ ਦੁਪਹਿਰ 1:30 ਵਜੇ ਦੇ ਆਸ-ਪਾਸ ਆਉਣੀਆਂ ਸ਼ੁਰੂ ਹੋਈਆਂ ਅਤੇ ਕਰੀਬ 3:15 ਵਜੇ ਵਧ ਗਈਆਂ। ਕਈ ਉਪਭੋਗਤਾਵਾਂ ਨੇ ਐਕਸ ’ਤੇ ਯੂਟਿਊਬ ਦਾ ਸਰਵਰ ਡਾਊਨ ਹੋਣ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਸਾਂਝਾ ਕੀਤਾ।
Related Posts
ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਕੀਤਾ ਜਾਰੀ
ਨਵੀਂ ਦਿੱਲੀ, 25 ਜਨਵਰੀ (ਬਿਊਰੋ)- ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਚੋਣ ਨਿਸ਼ਾਨ…
ਅਗਨੀਪਥ ਯੋਜਨਾ ਨੂੰ ਲੈ ਕੇ ਸੋਨੀਆ ਗਾਂਧੀ ਦਾ ਬਿਆਨ ਆਇਆ ਸਾਹਮਣੇ
ਨਵੀਂ ਦਿੱਲੀ, 18 ਜੂਨ-ਅਗਨੀਪਥ ਯੋਜਨਾ ਦੇ ਖ਼ਿਲਾਫ਼ ਦੇਸ਼ ਭਰ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ…
3 ਕਿੱਲੋ ਅਫੀਮ ਸਮੇਤ ਮੁਲਜ਼ਮ ਗ੍ਰਿਫ਼ਤਾਰ
ਲੁਧਿਆਣਾ: ਲੁਧਿਆਣਾ ਪੁਲਿਸ ਨੇ 3 ਕਿੱਲੋ ਅਫੀਮ ਸਮੇਤ ਪਿੰਡ ਸਰੀਹ ਜਲੰਧਰ ਦੇ ਵਾਸੀ ਮਨਕੀਰਤ ਨੂੰ ਕਾਬੂ ਕੀਤਾ ਹੈl ਇਸ ਮਾਮਲੇ…