ਚੰਡੀਗੜ੍ਹ, ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਦੇ ਕੁੱਝ ਦਿਨ ਬਾਅਦ ਅੱਜ ਭਾਰਤ ਵਿੱਚ ਯੂਟਿਊਬ ਦੇ ਸਰਵਰ ਵਿੱਚ ਤਕਨੀਕੀ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਕਈ ਉਪਭੋਗਤਾਵਾਂ ਨੇ ਸਰਵਰ ਡਾਊਨ ਹੋਣ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ਐਕਸ ’ਤੇ ਵੀਡੀਓ ਸਾਂਝੀ ਕਰਕੇ ਸਰਵਰ ਡਾਊਨ ਦੀ ਸ਼ਿਕਾਇਤ ਕਰਦਿਆਂ ਮੁੱਦੇ ਵੱਲ ਧਿਆਨ ਦਵਾਇਆ। ਸੋਸ਼ਲ ਮੀਡੀਆ ’ਤੇ ਹੈਸ਼ਟੈਗ ਯੂਟਿਊਬਡਾਊਨ ਦੀ ਮੁਹਿੰਮ ਟਰੈਂਡਿੰਗ ਵਿੱਚ ਹੈ, ਜਿੱਥੇ ਕਈਆਂ ਨੇ ਸਮੱਸਿਆ ਦੇ ਆਪਣੇ ਤਜਰਬੇ ਅਤੇ ਹੱਲ ਲੱਭਣ ਲਈ ਵਿਚਾਰ ਸਾਂਝੇ ਕੀਤੇ ਹਨ। ਟਾਈਮਜ਼ ਨਾਓ ਰਿਪੋਰਟ, ਡਾਊਨਡਿਟੈਕਟਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਯੂਟਿਊਬ ਦਾ ਸਰਵਰ ਡਾਊਨ ਹੋਣ ਦੀਆਂ ਰਿਪੋਰਟਾਂ ਅੱਜ ਦੁਪਹਿਰ 1:30 ਵਜੇ ਦੇ ਆਸ-ਪਾਸ ਆਉਣੀਆਂ ਸ਼ੁਰੂ ਹੋਈਆਂ ਅਤੇ ਕਰੀਬ 3:15 ਵਜੇ ਵਧ ਗਈਆਂ। ਕਈ ਉਪਭੋਗਤਾਵਾਂ ਨੇ ਐਕਸ ’ਤੇ ਯੂਟਿਊਬ ਦਾ ਸਰਵਰ ਡਾਊਨ ਹੋਣ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਸਾਂਝਾ ਕੀਤਾ।
Related Posts
ਸਿਮਰਜੀਤ ਬੈਂਸ ਨੂੰ ਪੁਲਸ ਨੇ ਕੀਤਾ ਰਿਹਾਅ, ਮਾਮਲੇ ਦੀ ਜਾਂਚ ਦੇ ਹੁਕਮ ਜਾਰੀ
ਲੁਧਿਆਣਾ, 9 ਫਰਵਰੀ (ਬਿਊਰੋ)- ਬੀਤੀ ਰਾਤ ਲੁਧਿਆਣਾ ਦੇ ਆਤਮ ਨਗਰ ਹਲਕੇ ਵਿਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਦੇ…
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਕੇਵਲ ਸਿੰਘ ਢਿੱਲੋਂ ਹੋਣਗੇ ਭਾਜਪਾ ਉਮੀਦਵਾਰ
ਨਵੀਂ ਦਿੱਲੀ, 6 ਜੂਨ – ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਆਪਣਾ…
ਵੱਡੀ ਖ਼ਬਰ : ਪੰਜਾਬ ‘ਚ ‘ਇਕ ਵਿਧਾਇਕ ਇਕ ਪੈਨਸ਼ਨ’ ਕਾਨੂੰਨ ਲਾਗੂ, ਰਾਜਪਾਲ ਨੇ ਦਿੱਤੀ ਮਨਜ਼ੂਰੀ
ਚੰਡੀਗੜ੍ਹ – ਪੰਜਾਬ ‘ਚ ‘ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।…