ਨਵੀਂ ਦਿੱਲੀ : ਮਾਈਕ੍ਰੋਸਾਫਟ ਸਰਵਰ ਦੁਨੀਆ ਭਰ ਵਿੱਚ ਠੱਪ ਹੋ ਗਏ ਹਨ। ਜਿਸ ਕਾਰਨ ਆਮ ਲੋਕ ਹੀ ਨਹੀਂ ਵੱਡੀਆਂ ਕੰਪਨੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਚਾਹੇ ਉਹ ਬ੍ਰਿਟੇਨ ਦੀ ਪ੍ਰਸਾਰਣ ਕੰਪਨੀ ਸਕਾਈ ਨਿਊਜ਼ ਹੋਵੇ ਜਾਂ ਅਕਾਸਾ ਏਅਰਲਾਈਨਜ਼ ਅਤੇ ਅਮਰੀਕਾ ਸਥਿਤ ਫਰੰਟੀਅਰ ਏਅਰਲਾਈਨਜ਼। ਹਰ ਪਾਸੇ ਇਸ ਦਾ ਅਸਰ ਪਿਆ ਹੈ। ਆਓ ਜਾਣਦੇ ਹਾਂ ਮਾਈਕ੍ਰੋਸਾਫਟ ਸਰਵਰ ਖਰਾਬ ਹੋਣ ਕਾਰਨ ਕਿਹੜੀਆਂ ਥਾਵਾਂ ਅਤੇ ਕੰਪਨੀਆਂ ਪ੍ਰਭਾਵਿਤ ਹੋਈਆਂ ਹਨ।
ਦੁਨੀਆ ਭਰ ਦੇ ਲੱਖਾਂ ਮਾਈਕ੍ਰੋਸਾਫਟ ਵਿੰਡੋਜ਼ ਉਪਭੋਗਤਾ Blue Screen of Death Error ਦਾ ਅਨੁਭਵ ਕਰ ਰਹੇ ਹਨ। ਇਸ ਕਾਰਨ ਲੋਕਾਂ ਦੇ ਸਿਸਟਮ ਅਚਾਨਕ ਬੰਦ ਹੋ ਰਹੇ ਹਨ ਜਾਂ ਫਿਰ ਆਪਣੇ ਆਪ ਮੁੜ ਚਾਲੂ ਹੋ ਰਹੇ ਹਨ। ਕੰਪਨੀ ਨੇ ਇਸ ਖਰਾਬੀ ਦਾ ਕਾਰਨ CrowdStrike ਅਪਡੇਟ ਨੂੰ ਦੱਸਿਆ ਹੈ।
ਗਲੋਬਲ ਸਾਈਬਰ ਸੁਰੱਖਿਆ ਫਰਮ CrowdStrike ਹਾਲ ਹੀ ‘ਚ ਇਕ ਅਪਡੇਟ ਲੈ ਕੇ ਆਈ ਹੈ, ਜਿਸ ਤੋਂ ਬਾਅਦ ਯੂਜ਼ਰਜ਼ ਨੂੰ ਮਾਈਕ੍ਰੋਸਾਫਟ 365 ਐਪਸ ਅਤੇ ਹੋਰ ਸੇਵਾਵਾਂ ਦੀ ਵਰਤੋਂ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਈਕ੍ਰੋਸਾਫਟ ਆਊਟੇਜ ਅੱਜ ਸਵੇਰੇ ਸ਼ੁਰੂ ਹੋਇਆ। ਇਸ ਦਾ ਅਸਰ ਭਾਰਤ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਦੱਖਣੀ ਅਫਰੀਕਾ, ਜਾਪਾਨ, ਸਪੇਨ, ਸਿੰਗਾਪੁਰ ਸਮੇਤ ਕਈ ਕੰਪਨੀਆਂ, ਏਅਰਲਾਈਨਾਂ, ਬੈਂਕਾਂ ਅਤੇ ਸਰਕਾਰੀ ਦਫਤਰਾਂ ਦੇ ਕੰਮਕਾਜ ‘ਤੇ ਪਿਆ ਹੈ।