ਮੁਖਤਾਰ ਅੰਸਾਰੀ ਨੂੰ ਹੋਈ 10 ਸਾਲ ਦੀ ਕੈਦ

ਗਾਜ਼ੀਪੁਰ- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੀ ਐੱਮ.ਪੀ-ਐੱਮ. ਐੱਲ. ਏ. ਗੈਂਗਸਟਰ ਕੋਰਟ ਨੇ ਮਊ ਦੇ ਸਾਬਕਾ ਵਿਧਾਇਕ ਅਤੇ ਬਾਂਦਾ ਜੇਲ੍ਹ ‘ਚ ਬੰਦ ਮਾਫੀਆ ਮੁਖਤਾਰ ਅੰਸਾਰੀ ਨੂੰ ਅਵਧੇਸ਼ ਰਾਏ ਕਤਲਕਾਂਡ ‘ਚ 10 ਸਾਲ ਦੀ ਸਜ਼ਾ ਸੁਣਾਈ ਹੈ ਅਤੇ 5 ਲੱਖ ਦਾ ਜੁਰਮਾਨਾ ਲਾਇਆ ਹੈ। 1996 ਵਿਚ ਦਾਇਰ ਕੇਸ ਨੂੰ ਲੈ ਕੇ ਅੱਜ ਇਸ ਇਸ ਫ਼ੈਸਲੇ ‘ਚ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਇਸ ਮਾਮਲੇ ਵਿਚ 12 ਦਸੰਬਰ ਨੂੰ ਫ਼ੈਸਲੇ ਸੁਰੱਖਿਅਤ ਰੱਖ ਲਿਆ ਗਿਆ ਸੀ। ਜਿਰਹਾਂ ਪੂਰੀ ਹੋਣ ਮਗਰੋਂ ਅੰਸਾਰੀ ਅਤੇ ਉਸ ਦੇ ਸਾਥੀ ਭੀਮ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ 5 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

Leave a Reply

Your email address will not be published. Required fields are marked *