ਪਟਿਆਲਾ : ਪਟਿਆਲਾ ਪੁਲਿਸ ਨੇ ਲੋਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਗੁਰਗਿਆਂ ਨੂੰ ਉਸ ਵੇਲੇ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਬਿਸ਼ਨੋਈ ਤੇ ਬਰਾੜ ਦੇ ਗੁਰਗਿਆਂ ਵੱਲੋਂ ਰਾਜਪੁਰਾ ਦੇ ਇੱਕ ਵਪਾਰੀ ਤੋਂ 50 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਦੀ ਪੁਲਿਸ ਟੀਮ ਵੱਲੋਂ ਡੁੰਗਾਈ ਨਾਲ ਜਾਂਚ ਕਰਦਿਆਂ ਰਾਹੁਲ, ਨਵਜੋਤ ਤੇ ਜਤਿਨ ਨੂੰ ਗ੍ਰਿਫਤਾਰ ਕੀਤਾ ਹੈ। ਰਾਹੁਲ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਿਆ ਹੈ ਜਦੋਂ ਕਿ ਨਵਜੋਤ ਅਤੇ ਜਤਿਨ ਪੁਲਿਸ ਰਿਮਾਂਡ ਤੇ ਹਨ। ਜਿਨਾਂ ਦੀ ਨਿਸ਼ਾਨਦੇਹੀ ਤੇ ਤਿੰਨ ਬੱਤੀ ਬੋਰ ਪਿਸਟਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ।
ਬਿਸ਼ਨੋਈ ਤੇ ਬਰਾੜ ਗੈਂਗ ਦੇ ਤਿੰਨ ਗੁਰਗੇ ਅਸਲੇ ਸਮੇਤ ਗ੍ਰਿਫ਼ਤਾਰ, ਵਪਾਰੀ ਤੋਂ ਮੰਗੀ ਸੀ 50 ਲੱਖ ਦੀ ਫਿਰੌਤੀ
