ਨਵੀਂ ਦਿੱਲੀ, ਦਿੱਲੀ ਐਨਸੀਆਰ ਵਿੱਚ ਮੌਨਸੂਨ ਤਿੰਨ ਦਿਨ ਤੋਂ ਬਾਅਦ ਮੌਨਸੂਨ ਮੁੜ ਸਰਗਰਮ ਹੋ ਗਈ। ਅੱਜ ਦੁਪਹਿਰ ਵੇਲੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਤੇਜ਼ ਮੀਂਹ ਕਾਰਨ ਦਿਨ ਵੇਲੇ ਆਪਣੇ ਕੰਮਾਂ ਲਈ ਨਿਕਲੇ ਹੋਏ ਦੋ ਪਹੀਆ ਵਾਹਨ ਚਾਲਕਾਂ ਨੂੰ ਰਾਹ ਵਿੱਚ ਥਾਂ ਥਾਂ ਆਸਰਾ ਲੈਣ ਲਈ ਮਜਬੂਰ ਹੋਣਾ ਪਿਆ। ਖ਼ਾਸ ਕਰਕੇ ਖੰਭਿਆਂ ਉਪਰ ਚੱਲਦੀ ਮੈਟਰੋ ਦੀਆਂ ਲਾਈਨਾਂ ਹੇਠ ਮੋਟਰਸਾਈਕਲ ਸਕੂਟੀ ਵਾਲੇ ਮੀਂਹ ਤੋਂ ਬਚਣ ਲਈ ਖੜ੍ਹੇ ਦੇਖੇ ਗਏ। ਇਸ ਤੋਂ ਇਲਾਵਾ ਕਈ ਖੇਤਰਾਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ।
Related Posts
ਏਆਈ ਫੈਸ਼ਨ ਸ਼ੋਅ: ਪ੍ਰਧਾਨ ਮੰਤਰੀ ਮੋਦੀ, ਓਬਾਮਾ, ਬਾਇਡਨ, ਪੁਤਿਨ ਨੇ ਕੀਤਾ ਰੈਂਪ ਵਾਕ
ਵਾਸ਼ਿੰਗਟਨ ਡੀਸੀ, ਟੈੱਕ ਅਰਬਪਤੀ ਸੀਈਓ ਐਲੋਨ ਮਸਕ ਨੇ ਏਆਈ ਨਾਲ ਤਿਆਰ ਕੀਤੇ ਇਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਵਿਚ…
ਰਾਘਵ ਚੱਢਾ ਦੇ ਵਲੋਂ ਰਾਜ ਪ੍ਰੀਸ਼ਦ ਦੇ ਮੈਂਬਰ ਵਜੋਂ ਚੁੱਕੀ ਗਈ ਸਹੁੰ
ਨਵੀਂ ਦਿੱਲੀ, 2 ਮਈ- ਰਾਘਵ ਚੱਢਾ ਦੇ ਵਲੋਂ ਰਾਜ ਪ੍ਰੀਸ਼ਦ ਦੇ ਮੈਂਬਰ ਵਜੋਂ ਸਹੁੰ ਚੁੱਕੀ ਗਈ ਹੈ | ਉਨ੍ਹਾਂ ਨੇ…
ਤਾਲਿਬਾਨੀ ਲੜਾਕਿਆਂ ਨੇ ਅਮਰੀਕੀ ਫ਼ੌਜ ਦੇ ਜਹਾਜ਼ ’ਤੇ ਪਾਈ ਪੀਂਘ, ਝੂਟੇ ਲੈਂਦਿਆਂ ਦੀ ਵੀਡੀਓ ਵਾਇਰਲ
ਕਾਬੁਲ, 10 ਸਤੰਬਰ (ਦਲਜੀਤ ਸਿੰਘ)- ਅਮਰੀਕੀ ਫ਼ੌਜ ਦੀ ਵਾਪਸੀ ਦੇ ਬਾਅਦ ਤਾਲਿਬਾਨ ਵਿਦਰੋਹੀਆਂ ਨੇ ਅਗਸਤ ਦੇ ਮੱਧ ਵਿਚ ਅਫ਼ਗਾਨਿਸਤਾਨ ’ਤੇ…