ਰਾਂਚੀ, ਝਾਰਖੰਡ ਵਿੱਚ ਲੀਡਰਸ਼ਿਪ ਬਦਲਣ ਦੀਆਂ ਕਿਆਸਅਰਾਈਆਂ ਦਰਮਿਆਨ ਇੱਥੇ ਇੰਡੀਆ ਗਠਜੋੜ ਦੇ ਵਿਧਾਇਕਾਂ ਦੀ ਮੀਟਿੰਗ ਹੋ ਰਹੀ ਹੈ। ਇਹ ਜਾਣਕਾਰੀ ਗਠਜੋੜ ਦੇ ਵਿਧਾਇਕਾਂ ਨੇ ਸਾਂਝੀ ਕੀਤੀ ਹੈ। ਇਹ ਮੀਟਿੰਗ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੱਦੀ ਹੈ ਜੋ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਕਾਰਜਕਾਰੀ ਪ੍ਰਧਾਨ ਵੀ ਹਨ। ਇਹ ਵੀ ਪਤਾ ਲੱਗਿਆ ਹੈ ਕਿ ਹੇਮੰਤ ਸੋਰੇਨ ਤੀਜੀ ਵਾਰ ਮੁੱਖ ਮੰਤਰੀ ਬਣ ਸਕਦੇ ਹਨ ਜਿਸ ਲਈ ਸਾਰੇ ਵਿਧਾਇਕਾਂ ਨੇ ਸਹਿਮਤੀ ਜਤਾ ਦਿੱਤੀ ਹੈ। ਇੰਡੀਆ ਗਠਜੋੜ ਦੇ ਆਗੂ ਅੱਜ ਸ਼ਾਮ ਨੂੰ ਰਾਜਪਾਲ ਨੂੰ ਮਿਲਣਗੇ ਜਿਸ ਵਿਚ ਮੁੱਖ ਮੰਤਰੀ ਚੰਪਾਈ ਸੋਰੇਨ ਆਪਣਾ ਅਸਤੀਫਾ ਸੌਂਪ ਸਕਦੇ ਹਨ। ਇਸ ਤੋਂ ਪਹਿਲਾਂ ਹੇਮੰਤ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਜਾਵੇਗਾ।
Related Posts
ਦਿੱਲੀ ’ਚ ‘ਬੇਕਾਬੂ’ ਹਵਾ ਪ੍ਰਦੂਸ਼ਣ, ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਨਵੀਂ ਦਿੱਲੀ, 17 ਨਵੰਬਰ (ਦਲਜੀਤ ਸਿੰਘ)- ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹਵਾ ਪ੍ਰਦੂਸ਼ਣ ਨਾਲ ਹਾਲਾਤ ਬੇਕਾਬੂ ਹਨ। ਇਸ ਨੂੰ…
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ 86ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਡਟਿਆ
ਪਟਿਆਲਾ, 14 ਜੂਨ (ਦਲਜੀਤ ਸਿੰਘ)- ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਜਿੱਥੇ 86ਦਿਨਾਂ…
ਸੜਕ ਦੀ ਮਾੜੀ ਹਲਤ ਕਾਰਨ ਲੋਕਾਂ ਕੀਤਾ ਹੁਸ਼ਿਆਰਪੁਰ – ਜਲੰਧਰ ਰੋਡ ਜਾਮ
ਨਸਰਾਲਾ, 24 ਮਾਰਚ (ਬਿਊਰੋ)- ਹੁਸ਼ਿਆਰਪੁਰ-ਜਲੰਧਰ ਰੋਡ ਜੋ ਨਵਾਂ ਬਣ ਰਿਹਾ ਹੈ, ਬਣਾਉਣ ਵਾਲੀ ਕੰਪਨੀ ਦੀਆਂ ਲਾਪਰਵਾਹੀਆਂ ਤੇ ਬੇਨਿਯਮੀਆਂ ਦੇ ਕਾਰਨ ਅਤੇ…