ਨਵੀਂ ਦਿੱਲੀ, ਰਾਸ਼ਟਰੀ ਰਾਜਧਾਨੀ ‘ਚ ਪਾਣੀ ਸੰਕਟ ਕਾਰਨ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਹੈ। ਦੱਖਣੀ ਦਿੱਲੀ ਦੇ ਭੋਗਲ ਵਿੱਚ ਆਪਣੇ ਜਲ ਸੱਤਿਆਗ੍ਰਹਿ ਸਥਾਨ ਤੋਂ ਵੀਡੀਓ ਸੰਦੇਸ਼ ਵਿੱਚ ਆਤਿਸ਼ੀ ਨੇ ਕਿਹਾ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਵੇਗੀ, ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ ਨਹੀਂ ਛੱਡਦਾ। ਸ਼ਹਿਰ ਦੇ 28 ਲੱਖ ਲੋਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਮੰਤਰੀ ਦਾ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਹੈ ਤੇ ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਯਮੁਨਾ ਨਦੀ ਵਿੱਚ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡ ਰਿਹਾ।
Related Posts
ਹਰਿਆਣਾ ਕਾਂਗਰਸ ਨੇਤਾ ਕਿਰਨ ਚੌਧਰੀ ਆਪਣੀ ਧੀ ਨਾਲ ਭਾਜਪਾ ’ਚ ਸ਼ਾਮਲ
ਨਵੀਂ ਦਿੱਲੀ, ਹਰਿਆਣਾ ਕਾਂਗਰਸ ਦੀ ਸਾਬਕਾ ਆਗੂ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਧੀ ਸ਼ਰੂਤੀ ਚੌਧਰੀ ਅੱਜ ਇੱਥੇ ਆਪਣੇ ਸਮਰਥਕਾਂ ਸਮੇਤ…
‘ਆਪ’ ਦੇ ਵਫ਼ਦ ਨੂੰ ਨਹੀਂ ਮਿਲੀ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ, ਰਾਘਵ ਚੱਢਾ ਦੇ CM ਚੰਨੀ ਤੇ ਇਲਜ਼ਾਮ
ਚੰਡੀਗੜ੍ਹ, 18 ਨਵੰਬਰ (ਦਲਜੀਤ ਸਿੰਘ)- ਆਪ ਦੇ ਵਫ਼ਦ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲੀ ਹੈ।ਸੰਸਦ…
ਦੁੱਧ ਪੀਣ ਦੀ ਜਿੱਦ ਕਰਨ ’ਤੇ ਮਾਂ ਨੇ ਮਾਸੂਮ ਪੁੱਤ ਨੂੰ ਜ਼ਮੀਨ ’ਤੇ ਸੁੱਟਿਆ, ਬੱਚੇ ਦੀ ਮੌਤ
ਕੋਰਬਾ, 23 ਸਤੰਬਰ (ਦਲਜੀਤ ਸਿੰਘ)- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਦੁੱਧ ਪੀਣ ਦੀ ਜਿੱਦ ਕਰ…