ਚੰਡੀਗੜ੍ਹ, ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤ ਵਿਚੋਂ ਚੀਨ ਦਾ ਬਣਿਆ ਡਰੋਨ ਬਰਾਮਦ ਹੋਇਆ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਬੀਐੱਸਐੱਫ ਅਤੇ ਪੰਜਾਬ ਪੁਲੀਸ ਨੂੰ ਇਹ ਡਰੋਨ ਨੂਰਵਾਲਾ ਪਿੰਡ ਨੇੜੇ ਖੇਤ ‘ਚੋਂ ਮਿਲਿਆ। ਬੁਲਾਰੇ ਨੇ ਕਿਹਾ ਕਿ ਇਹ ਚੀਨ ਦਾ ਬਣਿਆ ਡੀਜੇਆਈ ਮਾਵਿਕ-3 ਕਲਾਸਿਕ ਡਰੋਨ ਹੈ।
ਬੀਐੱਸਐੱਫ ਤੇ ਪੰਜਾਬ ਪੁਲੀਸ ਨੇ ਸਾਂਝੀ ਤਲਾਸ਼ੀ ਦੌਰਾਨ ਤਰਨ ਤਾਰਨ ’ਚੋਂ ਚੀਨੀ ਡਰੋਨ ਬਰਾਮਦ ਕੀਤਾ
