ਬਾਲਾਸੋਰ, ਉੜੀਸਾ ਦੇ ਬਾਲਾਸੋਰ ਸ਼ਹਿਰ ਵਿਚ ਦੋ ਧਿਰਾਂ ਵਿਚ ਝੜਪ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਕੁੱਝ ਸੰਵੇਦਨਸ਼ੀਲ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਵੀ ਮੁਅੱਤਲ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ 17 ਜੂਨ ਦੀ ਅੱਧੀ ਰਾਤ ਤੋਂ 18 ਜੂਨ ਦੀ ਅੱਧੀ ਰਾਤ ਤੱਕ ਕਰਫਿਊ ਲਗਾਇਆ ਗਿਆ ਹੈ। ਬੀਤੇ ਦਿਨ ਪਸ਼ੂਆਂ ਦੀ ਕੁਰਬਾਨੀ ਕਾਰਨ ਸੜਕ ‘ਤੇ ਵਹਿ ਰਹੇ ਖੂਨ ਦੇ ਵਿਰੋਧ ‘ਚ ਸ਼ਹਿਰ ਦੇ ਭੁਜਖੀਆ ਪੀਰ ਇਲਾਕੇ ‘ਚ ਲੋਕਾਂ ਦਾ ਇੱਕ ਸਮੂਹ ਧਰਨੇ ’ਤੇ ਬੈਠ ਗਿਆ। ਇਕ ਹੋਰ ਸਮੂਹ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਝੜਪ ਹੋ ਗਈ।
Related Posts
Punjab Weather Update: ਸੂਬੇ ’ਚ ਅਗਲੇ ਛੇ ਦਿਨ ਕਈ ਜਗ੍ਹਾ ਹਲਕੀ ਵਰਖ਼ਾ ਦੇ ਆਸਾਰ
ਲੁਧਿਆਣਾ : ਪੰਜਾਬ ਵਿਚ ਅਗਲੇ ਛੇ ਦਿਨਾਂ ਤੱਕ ਕਈ ਥਾਵਾਂ ’ਤੇ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ’ਤੇ ਹਲਕੀ ਵਰਖ਼ਾ…
CM ਮਾਨ ਨੈਸ਼ਨਲ ਗੇਮਜ਼-2022 ਦੇ ਜੇਤੂਆਂ ਦਾ ਕਰ ਰਹੇ ਸਨਮਾਨ, ਬੋਲੇ-ਖਿਡਾਰੀ ਸਾਡੇ ਦੇਸ਼ ਦਾ ਮਾਣ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਥੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਪੁੱਜੇ। ਉਨ੍ਹਾਂ ਨੇ ਰਾਸ਼ਟਰੀ ਖੇਡਾਂ ‘ਚ ਮੈਡਲ…
ਪੰਜਾਬ ਵਿਧਾਨ ‘ਚ ਕਾਂਗਰਸੀਆਂ ਦਾ ਜ਼ਬਰਦਸਤ ਹੰਗਾਮਾ, ਬੋਲੇ-ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕਰੋ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ ‘ਚ ਹੀ ਵਿਰੋਧੀ ਧਿਰ…