Punjab Vidhan Sabha ਦਾ ਮੌਨਸੂਨ ਸੈਸ਼ਨ 2 ਤੋਂ 4 ਸਤੰਬਰ ਤੱਕ, Cabinet Meeting ‘ਚ ਇਨ੍ਹਾਂ ਫੈਸਲਿਆਂ ‘ਤੇ ਲੱਗੀ ਮੋਹਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਤੋਂ 4 ਸਤੰਬਰ ਤੱਕ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ।

ਪੰਜਾਬ ਮੰਤਰੀ ਮੰਡਲ ਨੇ ਅੱਜ ਮਹੱਤਵਪੂਰਨ ਫੈਸਲਾ ਲਿਆ ਹੈ ਕਿ ਸੂਬੇ ਦੀਆਂ ਪੰਚਾਇਤ ਚੋਣਾਂ ਹੁਣ ਬਿਨਾਂ ਕਿਸੇ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀਆਂ ਜਾਣਗੀਆਂ।

ਹੁਣ ਤੱਕ ਭਾਵੇਂ ਕਿ ਪੰਚਾਇਤੀ ਚੋਣਾਂ ਰਾਜਨੀਤਿਕ ਪਾਰਟੀਆਂ ਪਾਰਟੀ ਚੋਣ ਨਿਸ਼ਾਨ ਤੇ ਨਹੀਂ ਲੜਦੀਆਂ ਸਨ ਪਰ ਉਹਨਾਂ ਕੋਲ ਅਧਿਕਾਰ ਸੀ ਕਿ ਜੇਕਰ ਕੋਈ ਪਾਰਟੀ ਇਲੈਕਸ਼ਨ ਪਾਰਟੀ ਸਿੰਬਲ ਤੇ ਲੜਨਾ ਚਾਹੇ ਤਾਂ ਉਹ ਲੜ ਸਕਦੀ ਸੀ ਪਰ ਹੁਣ ਕੈਬਨਿਟ ਨੇ ਇਹ ਫੈਸਲਾ ਕੀਤਾ ਹੈ ਕਿ ਭਵਿੱਖ ਵਿੱਚ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਚੋਣ ਨਿਸ਼ਾਨ ਤੇ ਲੜੀਆਂ ਜਾਣਗੀਆਂ।

ਮੰਤਰੀ ਮੰਡਲ ਨੇ ਪੰਜਾਬ ਵਿੱਚ ਪੀਸੀਐਸ ਅਫਸਰਾਂ ਦਾ ਕਾਡਰ 310 ਤੋਂ ਵਧਾ ਕੇ 369 ਕਰ ਦਿੱਤਾ ਗਿਆ ਹੈ।ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ, ਹਾਲਾਂਕਿ ਫਿਲਹਾਲ ਇਸ ਸਬੰਧੀ ਭਰਤੀ ਨਹੀਂ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਮਾਨ ਨੇ ਕਿਹਾ ਕਿ ਇਸ ਦੀ ਭਰਤੀ ਵੀ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਨਵੇਂ ਜ਼ਿਲ੍ਹੇ ਅਤੇ ਵਿਭਾਗ ਬਣਾਏ ਗਏ ਹਨ ਪਰ ਇਨ੍ਹਾਂ ਵਿੱਚ ਕਾਡਰ ਦੀ ਗਿਣਤੀ ਨਹੀਂ ਵਧਾਈ ਗਈ।

ਮਾਲੇਰਕੋਟਲਾ ਜਿਸ ਨੂੰ ਹਾਲ ਹੀ ਵਿੱਚ ਨਵੇਂ ਜ਼ਿਲ੍ਹੇ ਵਜੋਂ ਸਥਾਪਿਤ ਕੀਤਾ ਗਿਆ ਸੀ, ਵਿੱਚ ਸੈਸ਼ਨ ਡਵੀਜ਼ਨ ਸ਼ੁਰੂ ਕਰਨ ਲਈ 36 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਤੱਕ ਸਾਰੇ ਕੇਸ ਸੰਗਰੂਰ ਦੀਆਂ ਅਦਾਲਤਾਂ ਵਿੱਚ ਜਾਂਦੇ ਸਨ ਪਰ ਹੁਣ ਇਹ ਮਲੇਰਕੋਟਲਾ ਜਾਣ ਲੱਗ ਜਾਣਗੇ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

Leave a Reply

Your email address will not be published. Required fields are marked *