ਬਾਲਾਸੋਰ, ਉੜੀਸਾ ਦੇ ਬਾਲਾਸੋਰ ਸ਼ਹਿਰ ਵਿਚ ਦੋ ਧਿਰਾਂ ਵਿਚ ਝੜਪ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਕੁੱਝ ਸੰਵੇਦਨਸ਼ੀਲ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਵੀ ਮੁਅੱਤਲ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ 17 ਜੂਨ ਦੀ ਅੱਧੀ ਰਾਤ ਤੋਂ 18 ਜੂਨ ਦੀ ਅੱਧੀ ਰਾਤ ਤੱਕ ਕਰਫਿਊ ਲਗਾਇਆ ਗਿਆ ਹੈ। ਬੀਤੇ ਦਿਨ ਪਸ਼ੂਆਂ ਦੀ ਕੁਰਬਾਨੀ ਕਾਰਨ ਸੜਕ ‘ਤੇ ਵਹਿ ਰਹੇ ਖੂਨ ਦੇ ਵਿਰੋਧ ‘ਚ ਸ਼ਹਿਰ ਦੇ ਭੁਜਖੀਆ ਪੀਰ ਇਲਾਕੇ ‘ਚ ਲੋਕਾਂ ਦਾ ਇੱਕ ਸਮੂਹ ਧਰਨੇ ’ਤੇ ਬੈਠ ਗਿਆ। ਇਕ ਹੋਰ ਸਮੂਹ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਝੜਪ ਹੋ ਗਈ।
ਉੜੀਸਾ: ਬਾਲਾਸੋਰ ’ਚ ਦੋ ਧਿਰਾਂ ਵਿਚਾਲੇ ਝੜਪ ਤੋਂ ਬਾਅਦ ਕਰਫਿਊ, ਇੰਟਰਨੈੱਟ ਬੰਦ
