ਕੋਚੀ, ਕੁਵੈਤ ਵਿਚ ਦੋ ਦਿਨ ਪਹਿਲਾਂ ਅੱਗ ਲੱਗਣ ਕਾਰਨ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਸਵੇਰੇ ਇਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਭਾਰਤੀ ਹਵਾਈ ਫ਼ੌਜ ਦੇ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹੀਂ 31 ਭਾਰਤੀਆਂ ਦੀਆਂ ਦੇਹਾਂ ਇੱਥੇ ਉਤਾਰੀਆਂ ਗਈਆਂ। ਦੇਹਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਇਆ ਜਾਵੇਗਾ। ਕੋਚੀ ਤੋਂ ਇਹ ਜਹਾਜ਼ ਦਿੱਲੀ ਲਈ ਉਡਾਣ ਭਰੇਗਾ ਕਿਉਂਕਿ ਕੁਵੈਤ ਦੀ ਅੱਗ ਵਿੱਚ ਮਾਰੇ ਗਏ ਕੁਝ ਭਾਰਤੀਆਂ ਦੇ ਉੱਤਰੀ ਅਤੇ ਉੱਤਰ-ਪੂਰਬੀ ਰਾਜਾਂ ਦੇ ਵੀ ਹਨ। ਕੁਵੈਤ ਸਥਿਤ ਭਾਰਤੀ ਦੂਤਘਰ ਅਨੁਸਾਰ ਅੱਗ ਦੀ ਘਟਨਾ ਵਿੱਚ ਮਾਰੇ ਗਏ 45 ਭਾਰਤੀਆਂ ਵਿੱਚੋਂ 23 ਕੇਰਲ ਦੇ, ਸੱਤ ਤਾਮਿਲਨਾਡੂ, ਤਿੰਨ ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ, ਦੋ ਉੜੀਸਾ ਅਤੇ ਬਿਹਾਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ, ਝਾਰਖੰਡ ਅਤੇ ਹਰਿਆਣਾ ਤੋਂ ਇੱਕ-ਇੱਕ ਨਾਗਰਿਕ ਹੈ। ਦੂਤਘਰ ਨੇ ਕਿਹਾ ਕਿ ਲਾਸ਼ਾਂ ਕੋਚੀ ਅਤੇ ਦਿੱਲੀ ਵਿੱਚ ਰਾਜ ਸਰਕਾਰਾਂ ਦੇ ਸਬੰਧਤ ਨੁਮਾਇੰਦਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
Related Posts
ਦਿੱਲੀ ਹਵਾਈ ਅੱਡੇ ‘ਤੇ ਜਹਾਜ਼ ਖੰਭੇ ਨਾਲ ਟਕਰਾ ਗਿਆ
ਨਵੀਂ ਦਿੱਲੀ, 28 ਮਾਰਚ – ਦਿੱਲੀ ਹਵਾਈ ਅੱਡੇ ‘ਤੇ ਸੋਮਵਾਰ ਨੂੰ ਸਪਾਈਸਜੈੱਟ ਦਾ ਜਹਾਜ਼ ਇਕ ਖੰਭੇ ਨਾਲ ਟਕਰਾ ਗਿਆ, ਜਿਸ…
ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ, ਜ਼ਮੀਨ ਅਕੁਵਾਇਰ ਨੂੰ ਲੈ ਕੇ ਕਿਸਾਨ ਨੇ ਪ੍ਰਗਟਾਈ ਨਾਰਾਜ਼ਗੀ
ਮਾਲੇਰਕੋਟਲਾ : ਇੱਥੋਂ ਨੇੜਲੇ ਪਿੰਡ ਸਰੋਂ ਵਿੱਚ ਦਿੱਲੀ-ਕਟੜਾ ਐਕਸਪ੍ਰੈਸ ਵੇਅ ਲਈ ਪ੍ਰਸ਼ਾਸਨ ਵੱਲੋਂ ਦੋ ਦਿਨ ਪਹਿਲਾਂ ਅਕੁਵਾਇਰ ਕੀਤੀ ਜ਼ਮੀਨ (land…
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਟਾਰੀ ਬਾਰਡਰ ‘ਤੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਅਟਾਰੀ, 30 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਮਾਨ ਗਰੁੱਪ ) ਦੇ ਯੂਥ ਸਰਪ੍ਰਸਤ ਇਮਾਮ ਸਿੰਘ ਅਤੇ ਜਨਰਲ…