ਖੰਨਾ : ਬਿਹਾਰ ਤੋਂ ਪੰਜਾਬ ਝੋਨਾ ਲਗਾਉਣ ਲਈ ਆ ਰਹੇ ਮਜ਼ਦੂਰਾਂ ਦੀ ਬੱਸ ਖੰਨਾ ਨੈਸ਼ਨਲ ਹਾਈਵੇ ‘ਤੇ ਸਥਿਤ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੱਕ ਤੇਜ਼ ਰਫ਼ਤਾਰ ਟਰੱਕ ਵਲੋਂ ਬੱਸ ਨੂੰ ਟੱਕਰ ਮਾਰ ਦੇਣ ਨਾਲ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਸਮੇਤ ਪੰਜ ਤੋਂ ਵੱਧ ਗੰਭੀਰ ਜ਼ਖ਼ਮੀ ਹੋ ਗਏ, ਜਦੋਂ ਕਿ ਔਰਤਾਂ ਤੇ ਬੱਚਿਆਂ ਸਮੇਤ 25 ਤੋਂ ਵੱਧ ਜ਼ਖ਼ਮੀ ਹੋ ਗਏ। ਹਾਦਸਾ ਦੇਰ ਰਾਤ 12.50 ਵਜੇ ਵਾਪਰਿਆ। ਜ਼ਖ਼ਮੀਆਂ ਨੂੰ ਤੁਰੰਤ ਆਪਣੇ ਵਾਹਨਾਂ, ਪੁਲੀਸ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਦੀ ਮਦਦ ਨਾਲ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ। ਮਜ਼ਦੂਰਾਂ ਨਾਲ ਭਰੀ ਬੱਸ ਬਿਹਾਰ ਦੇ ਬੈਤੀਆ ਤੋਂ ਖੰਨਾ ਆ ਰਹੀ ਸੀ। ਬੱਸ ਵਿੱਚ ਸਵਾਰ 50 ਤੋਂ ਵੱਧ ਲੋਕਾਂ ਨੇ ਝੋਨਾ ਲਾਉਣ ਲਈ ਖੰਨਾ ਦੇ ਜਰਗ ਅਤੇ ਰੌਣੀ ਪਿੰਡ ਜਾਣਾ ਸੀ। ਪਰ ਖੰਨਾ ਵਿਖੇ ਉਤਰਨ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ। ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਰੇਲਿੰਗ ਤੋੜ ਕੇ ਸੜਕ ਦੇ ਕਿਨਾਰੇ ਸਥਿਤ ਦੁਕਾਨਾਂ ਵਿੱਚ ਜਾ ਵੜੀ। ਜਿੱਥੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਉਣ ਤੋਂ ਬਾਅਦ ਬੱਸ ਰੁਕੀ। ਸਿਵਲ ਹਸਪਤਾਲ ਵਿੱਚ ਪੰਜ ਦੇ ਕਰੀਬ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Related Posts
ਸਿੱਖਿਆ ਬੋਰਡ ਵਲੋਂ 8ਵੀਂ ਕਲਾਸ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ
ਐੱਸ. ਏ.ਐੱਸ.ਨਗਰ, 2 ਜੂਨ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 8ਵੀਂ ਕਲਾਸ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਬੋਰਡ ਦੇ…
ਗਰਿੱਡ ਸਟਾਫ਼ ਨੂੰ ਕਿਸਾਨ ਯੂਨੀਅਨ ਵਲੋਂ ਬਣਾਇਆ ਗਿਆ ਬੰਦੀ
ਸੰਗਰੂਰ, 29 ਅਪ੍ਰੈਲ (ਬਿਊਰੋ)- 66 ਕੇ. ਵੀ. ਗਰਿੱਡ ਭੁਟਾਲ ਕਲਾਂ ਵਿਖੇ ਗਰਿੱਡ ਸਟਾਫ਼ ਨੂੰ ਕਿਸਾਨ ਯੂਨੀਅਨ ਵਲੋਂ ਬੰਦੀ ਬਣਾ ਲਿਆ…
ਗੁਜਰਾਤ ‘ਚ ਭਾਜਪਾ ਬੰਪਰ ਜਿੱਤ ਵੱਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਪਹੁੰਚਣਗੇ ਭਾਜਪਾ ਦਫ਼ਤਰ
ਅਹਿਮਦਾਬਾਦ, 8 ਦਸੰਬਰ-ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਬੰਪਰ ਜਿੱਤ ਵੱਲ ਵੱਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ…