ਨਵੀਂ ਦਿੱਲੀ, 28 ਮਾਰਚ – ਦਿੱਲੀ ਹਵਾਈ ਅੱਡੇ ‘ਤੇ ਸੋਮਵਾਰ ਨੂੰ ਸਪਾਈਸਜੈੱਟ ਦਾ ਜਹਾਜ਼ ਇਕ ਖੰਭੇ ਨਾਲ ਟਕਰਾ ਗਿਆ, ਜਿਸ ਨਾਲ ਜਹਾਜ਼ ਅਤੇ ਖੰਭੇ ਦੋਵੇਂ ਨੁਕਸਾਨੇ ਗਏ। ਸੂਤਰਾਂ ਮੁਤਾਬਿਕ ਇਹ ਟੱਕਰ ਉਸ ਸਮੇਂ ਹੋਈ ਜਦੋਂ ਬੋਇੰਗ 737-800 ਜਹਾਜ਼ ਸਵੇਰੇ ਯਾਤਰੀ ਟਰਮੀਨਲ ਤੋਂ ਰਨਵੇਅ ਵੱਲ ਵਧ ਰਿਹਾ ਸੀ। ਜ਼ਿਕਰਯੋਗ ਹੈ ਕਿ ਫਲਾਈਟ ਜੰਮੂ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਜਹਾਜ਼ ਦਾ ਸੱਜਾ ਖੰਭ ਖੰਭੇ ਨਾਲ ਟਕਰਾ ਗਿਆ | ਨਿਊਜ਼ ਏਜੰਸੀ ਏ.ਐਨ.ਆਈ .ਮੁਤਾਬਿਕ ਜਹਾਜ਼ ਨੂੰ ਵਾਪਸ ਪਰਤਣਾ ਪਿਆ ਅਤੇ ਯਾਤਰੀਆਂ ਨੂੰ ਦੂਜੇ ਜਹਾਜ਼ ਵਿਚ ਬਿਠਾ ਦਿੱਤਾ ਗਿਆ |
ਦਿੱਲੀ ਹਵਾਈ ਅੱਡੇ ‘ਤੇ ਜਹਾਜ਼ ਖੰਭੇ ਨਾਲ ਟਕਰਾ ਗਿਆ
