ਖੰਨਾ : ਬਿਹਾਰ ਤੋਂ ਪੰਜਾਬ ਝੋਨਾ ਲਗਾਉਣ ਲਈ ਆ ਰਹੇ ਮਜ਼ਦੂਰਾਂ ਦੀ ਬੱਸ ਖੰਨਾ ਨੈਸ਼ਨਲ ਹਾਈਵੇ ‘ਤੇ ਸਥਿਤ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੱਕ ਤੇਜ਼ ਰਫ਼ਤਾਰ ਟਰੱਕ ਵਲੋਂ ਬੱਸ ਨੂੰ ਟੱਕਰ ਮਾਰ ਦੇਣ ਨਾਲ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਸਮੇਤ ਪੰਜ ਤੋਂ ਵੱਧ ਗੰਭੀਰ ਜ਼ਖ਼ਮੀ ਹੋ ਗਏ, ਜਦੋਂ ਕਿ ਔਰਤਾਂ ਤੇ ਬੱਚਿਆਂ ਸਮੇਤ 25 ਤੋਂ ਵੱਧ ਜ਼ਖ਼ਮੀ ਹੋ ਗਏ। ਹਾਦਸਾ ਦੇਰ ਰਾਤ 12.50 ਵਜੇ ਵਾਪਰਿਆ। ਜ਼ਖ਼ਮੀਆਂ ਨੂੰ ਤੁਰੰਤ ਆਪਣੇ ਵਾਹਨਾਂ, ਪੁਲੀਸ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਦੀ ਮਦਦ ਨਾਲ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ। ਮਜ਼ਦੂਰਾਂ ਨਾਲ ਭਰੀ ਬੱਸ ਬਿਹਾਰ ਦੇ ਬੈਤੀਆ ਤੋਂ ਖੰਨਾ ਆ ਰਹੀ ਸੀ। ਬੱਸ ਵਿੱਚ ਸਵਾਰ 50 ਤੋਂ ਵੱਧ ਲੋਕਾਂ ਨੇ ਝੋਨਾ ਲਾਉਣ ਲਈ ਖੰਨਾ ਦੇ ਜਰਗ ਅਤੇ ਰੌਣੀ ਪਿੰਡ ਜਾਣਾ ਸੀ। ਪਰ ਖੰਨਾ ਵਿਖੇ ਉਤਰਨ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ। ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਰੇਲਿੰਗ ਤੋੜ ਕੇ ਸੜਕ ਦੇ ਕਿਨਾਰੇ ਸਥਿਤ ਦੁਕਾਨਾਂ ਵਿੱਚ ਜਾ ਵੜੀ। ਜਿੱਥੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਉਣ ਤੋਂ ਬਾਅਦ ਬੱਸ ਰੁਕੀ। ਸਿਵਲ ਹਸਪਤਾਲ ਵਿੱਚ ਪੰਜ ਦੇ ਕਰੀਬ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Related Posts
ਜਲੰਧਰ ਪੱਛਮੀ ਜ਼ਿਮਨੀ ਚੋਣ ਨਾਲ ਜੁੜੀ ਵੱਡੀ ਖ਼ਬਰ, ਅਕਾਲੀ ਦਲ ਦੀ ਉਮੀਦਵਾਰ AAP ‘ਚ ਸ਼ਾਮਲ
ਜਲੰਧਰ : ਜਲੰਧਰ ਵੈਸਟ ਜ਼ਿਮਨੀ ਚੋਣ ਨਾਲ ਜੁੜੀ ਵੱਡੀ ਖ਼ਬਰ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਆਮ ਆਦਮੀ…
ਗੁਰਮੀਤ ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ ਪੁਲੰਦਾ
ਗੁਰਮੀਤ ਸਿੰਘ ਪਲਾਹੀ ਜਾਣਿਆਂ ਪਛਾਣਿਆਂ ਕਾਲਮ ਨਵੀਸ, ਕਹਾਣੀਕਾਰ ਅਤੇ ਕਵੀ ਹੈ। ਮੁਢਲੇ ਤੌਰ ‘ਤੇ ਉਹ ਸੂਖ਼ਮ ਦਿਲ ਵਾਲਾ ਕਵੀ ਹੈ…
ਮੀਂਹ ਕਾਰਨ ਢਾਬੇ ਦੇ ਅਹਾਤੇ ਦੀ ਛੱਤ ਡਿੱਗੀ, ਦੋ ਹਲਾਕ
ਸਿਰਸਾ,ਇੋਥੋਂ ਦੇ ਰਾਣੀਆਂ ਦੇ ਸੁਲਤਾਨਪੁਰੀਆ ਰੋਡ ’ਤੇ ਸਥਿਤ ਇੱਕ ਢਾਬੇ ਦੇ ਅਹਾਤੇ ਦੀ ਛੱਤ ਮੀਂਹ ਕਾਰਨ ਡਿੱਗ ਪਈ ਜਿਸ ਹੇਠ…