ਸਿਰਸਾ,ਇੋਥੋਂ ਦੇ ਰਾਣੀਆਂ ਦੇ ਸੁਲਤਾਨਪੁਰੀਆ ਰੋਡ ’ਤੇ ਸਥਿਤ ਇੱਕ ਢਾਬੇ ਦੇ ਅਹਾਤੇ ਦੀ ਛੱਤ ਮੀਂਹ ਕਾਰਨ ਡਿੱਗ ਪਈ ਜਿਸ ਹੇਠ ਪੰਜ ਜਣੇ ਦਬੇ ਗਏ। ਲੋਕਾਂ ਨੇ ਇਕੱਠੇ ਹੋ ਕੇ ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋ ਜਣਿਆਂ ਦੀ ਮੌਤ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭਿਜਵਾਈਆਂ ਗਈਆਂ ਹਨ। ਇਕ ਮ੍ਰਿਤਕ ਦੀ ਪਛਾਣ ਦਲਵੀਰ ਪੁੱਤਰ ਰੋਸ਼ਨ ਲਾਲ ਵਜੋਂ ਹੋਈ ਹੈ। ਦੂਜੇ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਮੀਂਹ ਕਾਰਨ ਢਾਬੇ ਦੇ ਅਹਾਤੇ ਦੀ ਛੱਤ ਡਿੱਗੀ, ਦੋ ਹਲਾਕ
