ਪਟਿਆਲਾ : ਬਾਲੀਵੁੱਡ ਅਦਾਕਾਰਾ ਤੇ ਮੰਡੀ ਸੰਸਦ ਮੈਂਬਰ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਚੰਡੀਗੜ੍ਹ ‘ਚ ਥੱਪੜ ਕਾਂਡ (Kangana Ranaut Slap Case) ਤੋਂ ਬਾਅਦ ਕਈ ਸਿਆਸਤਦਾਨਾਂ ਤੇ ਦਿੱਗਜਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਸਬੰਧੀ ਹੁਣ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ (Sarwan Singh Pandher) ਇੱਕ ਵੀਡੀਓ ‘ਚ ਪੰਜਾਬੀ ਵਿਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਭੈਣ ਕੰਗਣਾ ਜੋ ਭਾਜਪਾ ਦੀ ਭਵਿੱਖੀ ਸੰਸਦ ਮੈਂਬਰ ਹੈ। ਉਨ੍ਹਾਂ ਦਾ ਕਹਿਣਾ ਕਿ ਚੰਡੀਗੜ੍ਹ ਏਅਰਪੋਰਟ ‘ਤੇ ਉਸ ਨੂੰ ਕਿਸੇ ਨੇ ਥੱਪੜ ਮਾਰਿਆ ਹੈ। ਇਹ ਹਿੰਸਾ ਕਪੂਰਥਲਾ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਭੈਣ ਕੰਗਨਾ ਰਣੌਤ ਜੀ ਪਹਿਲਾਂ ਵੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮਾਵਾਂ-ਭੈਣਾਂ ਬਾਰੇ ਟਿੱਪਣੀਆਂ ਕਰ ਚੁੱਕੇ ਹਨ ਜਿਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕੰਗਨਾ ਭੈਣ ਨੇ ਆਪਣੇ ਬਿਆਨਾਂ ‘ਚ ਕਈ ਗਲਤ ਗੱਲਾਂ ਕਹੀਆਂ ਹਨ। ਇਹ ਕਹਿਣਾ ਕਿ ਉਨ੍ਹਾਂ ਨੇ ਦਿਹਾੜੀ ਲੈ ਕੇ ਹੜਤਾਲ ਕੀਤੀ ਹੈ। ਇਹ ਘਟਨਾ ਉਸੇ ਨਾਲ ਜੁੜੀ ਜਾਪਦੀ ਹੈ।