ਡਲਾਸ, ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਅਮਰੀਕਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ਵਿੱਚ ਉਨ੍ਹਾਂ ਦੀ ਟੀਮ ਬੱਲੇ ਅਤੇ ਗੇਂਦ ਦੋਵਾਂ ਵਿੱਚ ਮਾੜੀ ਰਹੀ। ਅਮਰੀਕਾ ਦੀ ਨਵੀਂ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਸੁਪਰ ਓਵਰ ਵਿੱਚ ਹਰਾਇਆ। ਬਾਬਰ ਨੇ ਮੈਚ ਤੋਂ ਬਾਅਦ ਕਿਹਾ, ‘ਅਸੀਂ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਛੇ ਓਵਰਾਂ ਦਾ ਫਾਇਦਾ ਨਹੀਂ ਚੁੱਕਿਆ। ਲਗਾਤਾਰ ਵਿਕਟਾਂ ਡਿੱਗਣ ਕਾਰਨ ਟੀਮ ਦਬਾਅ ਵਿੱਚ ਆ ਗਈ। ਅਸੀਂ ਚੰਗੀ ਭਾਈਵਾਲੀ ਨਹੀਂ ਕਰ ਸਕੇ। ਸਾਡੇ ਸਪਿੰਨਰ ਵੀ ਵਿਕਟ ਨਹੀਂ ਲੈ ਸਕੇ ਅਤੇ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ। ਜਿੱਤ ਦਾ ਪੂਰਾ ਸਿਹਰਾ ਅਮਰੀਕਾ ਨੂੰ ਜਾਂਦਾ ਹੈ, ਜਿਸ ਨੇ ਹਰ ਪੱਖੋਂ ਬਿਹਤਰ ਖੇਡ ਦਿਖਾਈ। ਪਿੱਚ ‘ਚ ਕੁਝ ਨਮੀ ਸੀ, ਜਿਸ ਦਾ ਅਸੀਂ ਸਹੀ ਢੰਗ ਨਾਲ ਮੁਲਾਂਕਣ ਨਹੀਂ ਕਰ ਸਕੇ।’ ਉਥੇ ਦੂਜੇ ਪਾਸੇ ਅਮਰੀਕਾ ਦੇ ਕਪਤਾਨ ਮੋਨਾਂਕ ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਭਰੋਸਾ ਸੀ ਕਿ ਪਾਕਿਸਤਾਨ ਨੂੰ ਘੱਟ ਸਕੋਰ ‘ਤੇ ਰੋਕ ਕੇ ਮੈਚ ਜਿੱਤਿਆ ਜਾ ਸਕਦਾ ਹੈ।
Related Posts
ਭਾਰਤ-ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ
ਨਵੀਂ ਦਿੱਲੀ : BCCI ਅਤੇ ਇੰਗਲੈਂਡ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਅਗਲੇ ਸਾਲ 2025 ‘ਚ ਹੋਣ…
Paris Olympics 2024: ‘ਹਰ ਖਿਡਾਰੀ ਦੇਸ਼ ਦਾ ਮਾਣ’, PM ਨਰਿੰਦਰ ਮੋਦੀ ਨੇ ਵਧਾਇਆ ਭਾਰਤੀ ਖਿਡਾਰੀਆਂ ਦਾ ਉਤਸ਼ਾਹ, ਦਿੱਤੀਆਂ ਸ਼ੁੱਭਕਾਮਨਾਵਾਂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।…
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ Vinesh Phogat
ਅੰਮ੍ਰਿਤਸਰ: ਅੱਜ ਵਿਨੇਸ਼ ਫੋਗਾਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ I ਨਤਮਸਤਕ ਹੋਣ ਸਮੇਂ ਉਸਨੇ ਸਰਬੱਤ ਦੇ ਭਲੇ…