ਨਵੀਂ ਦਿੱਲੀ : (Narendra Modi 3.0) : ਕੇਂਦਰ ‘ਚ ਨਵੀਂ ਸਰਕਾਰ ਦੇ ਗਠਨ ਲਈ ਅੱਜ ਦਾ ਦਿਨ ਅਹਿਮ ਹੋਣ ਜਾ ਰਿਹਾ ਹੈ। ਸੰਸਦ ਭਵਨ ‘ਚ ਐਨਡੀਏ ਦੀ ਸੰਸਦੀ ਬੈਠਕ ਜਾਰੀ ਹੈ। ਬੈਠਕ ਦੀ ਸ਼ੁਰੂਆਤ ਨਿਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦੀ ਮੌਜੂਦਗੀ ‘ਚ ਹੋਈ। ਸਭ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਸੰਸਦੀ ਦਲ ਦੇ ਨੇਤਾ ਲਈ ਨਰਿੰਦਰ ਮੋਦੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਫਿਰ ਅਮਿਤ ਸ਼ਾਹ ਤੇ ਨਿਤਿਨ ਗਡਕਰੀ ਦੇ ਨਾਲ-ਨਾਲ ਨਿਤੀਸ਼ ਕੁਮਾਰ, ਚੰਦਰਬਾਬੂ ਨਾਇਡੂ ਸਮੇਤ ਕਈ ਵੱਡੇ ਨੇਤਾਵਾਂ ਨੇ ਇਸ ਦਾ ਸਮਰਥਨ ਕੀਤਾ। ਮਤਾ ਪਾਸ ਹੁੰਦੇ ਹੀ ਨਰਿੰਦਰ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ। (ਹੇਠਾਂ ਵੀਡੀਓ ਦੇਖੋ)
ਸੰਵਿਧਾਨ ਸਦਨ ‘ਚ ਹੋਈ ਇਸ ਬੈਠਕ ‘ਚ ਨਰਿੰਦਰ ਮੋਦੀ ਨੂੰ ਭਾਜਪਾ ਸੰਸਦੀ ਦਲ ਦਾ ਨੇਤਾ, ਐੱਨਡੀਏ ਸੰਸਦੀ ਦਲ ਦਾ ਨੇਤਾ ਤੇ ਲੋਕ ਸਭਾ ਦਾ ਨੇਤਾ ਚੁਣਿਆ ਗਿਆ ਹੈ। ਹੁਣ ਐਨਡੀਏ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।
ਇਸ ਦੌਰਾਨ ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਸਪੱਸ਼ਟ ਕੀਤਾ ਹੈ ਕਿ ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ 5 ਵਜੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਜੇ ਸਥਾਨ ਦਾ ਫੈਸਲਾ ਨਹੀਂ ਕੀਤਾ ਗਿਆ ਹੈ। ਪਹਿਲਾਂ ਇਹ ਅਟਕਲਾਂ ਸਨ ਕਿ ਰਾਸ਼ਟਰਪਤੀ 8 ਜਾਂ 9 ਜੂਨ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਦੇ ਸਕਦੇ ਹਨ।