ਐਡਮਿੰਟਨ: ਐਡਮਿੰਟਨ ‘ਚ ਕਰਵਾਏ ਗਏ 24ਵੇਂ ਸਲਾਨਾ ਵਿਸਾਖੀ ਨਗਰ ਕੀਰਤਨ ‘ਚ ਬਾਰਿਸ਼ ਦੇ ਬਾਵਜੂਦ ਵੱਡੀ ਸੰਖਿਆ ਵਿਚ ਸੰਗਤ ਨੇ ਹਾਜ਼ਰੀ ਭਰੀ। ਇਸ ਵਾਰ ਨਗਰ ਕੀਰਤਨ ਗੁਰਦੁਆਰਾ ਮਿਲਵੁੱਡਸ ਤੋਂ ਆਰੰਭ ਹੋਇਆ। ਜਿਉਂ- ਜਿਉਂ ਨਗਰ ਕੀਰਤਨ ਅੱਗੇ ਵਧਦਾ ਗਿਆ ਤਿਵੇਂ ਤਿਵੇਂ ਸੰਗਤ ਦੀ ਗਿਣਤੀ ਵਧਦੀ ਗਈ। ਪਾਲਕੀ ਸਾਹਿਬ ਦੇ ਅੱਗੇ ਗੱਤਕੇ ਦੇ ਜੌਹਰੀ ਜੌਹਰ ਦਿਖਾ ਰਹੇ ਸਨ। ਇਸ ਨਗਰ ਕੀਰਤਨ ‘ਚ ਸੰਗਤ ਵਿਚ ਨਾ ਕੇਵਲ ਐਡਮਿੰਟਨ ਦੀ ਸੰਗਤ ਸ਼ਾਮਲ ਸੀ ਸਗੋਂ ਟੋਰਾਂਟੋ, ਬੀ ਸੀ, ਕੈਲਗਰੀ ਤੇ ਕੈਨੇਡਾ ਦੇ ਹੋਰ ਸ਼ਹਿਰਾਂ ਤੋਂ ਇਲਾਵਾ ਪੰਜਾਬ ਤੋਂ ਵੀ ਕਾਫੀ ਸੰਗਤ ਸ਼ਾਮਲ ਹੋਈ। ਸੰਗਤ ‘ਚ ਕੇਸਰੀ ਰੰਗ ‘ਚ ਦਸਤਾਰਾਂ ਬੰਨ੍ਹ ਕੇ ਸਜੇ ਹੋਏ ਆਦਮੀਆਂ ਤੇ ਔਰਤਾਂ ਨੂੰ ਦੇਖ ਕੇ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਪੂਰਾ ਐਡਮਿੰਟਨ ਖਾਲਸਾਈ ਰੰਗ ਵਿਚ ਰੰਗਿਆ ਗਿਆ ਹੋਵੇ। ਦੁਪਹਿਰ 12 ਵਜੇ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਬਾਅਦ ਦੁਪਹਿਰ ਪੌਣੇ 2 ਵਜੇ ਟੀ. ਡੀ. ਬੇਕਰ ਸਕੂਲ ਦੇ ਗਰਾਉਂਡ ਵਿਖੇ ਪਹੁੰਚਿਆ ਜਿਥੇ ਬਹੁਤ ਵੱਡੀ ਸਟੰਜ ਸਜਾਈ ਗਈ ਸੀ। ਖਾਸ ਗੱਲ ਇਹ ਹੈ ਕਿ ਸਟੇਜ ਤੋਂ ਕੇਵਲ ਧਾਰਮਿਕ ਪ੍ਰੋਗਰਾਮ ਹੀ ਪੇਸ਼ ਕੀਤਾ ਗਿਆ ਕਿਸੇ ਵੀ ਸਿਆਸੀ ਨੇਤਾ ਨੂੰ ਸਟੇਜ ‘ਤੇ ਸਿਆਸੀ ਤਕਰੀਰ ਦੇਣ ਦੀ ਮਨਾਹੀ ਸੀ। ਸਕੂਲ ਦੀ ਗਰਾਉਂਡ ‘ਚ ਵੱਖ- ਵੱਖ ਕਿਸਮਾਂ ਦੇ 70 ਸਟਾਲ ਸੰਗਤ ਵੱਲੋਂ ਲਗਾਏ ਗਏ ਸਨ ਜਿਸ ਵਿਚ ਸ਼ਰਧਾ ਨਾਲ ਸੰਗਤ ਨੂੰ ਭੋਜਨ ਤੇ ਹੋਰ ਆਈਟਮਜ਼ ਵੀ ਵਰਤਾਈਆਂ ਗਈਆਂ। ਸੰਗਤ ਵਿਚ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਪੁਲਿਸ ਤੇ ਹੋਰ ਵਲੰਟੀਅਰ ਤਾਇਨਾਤ ਕੀਤੇ ਗਏ ਸਨ। ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਫਸਟ ਏਡ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਟੀ. ਡੀ ਬੇਕਰ ਦੀ ਗਰਾਉਂਡ ਤੋਂ ਬਾਅਦ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਲਈ ਰਵਾਨਾ ਹੋਇਆ ਜਿਥੇ ਪਹੁੰਚ ਕੇ ਇਹ ਨਗਰ ਕੀਰਤਨ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ।
Related Posts
30 ਜਨਵਰੀ ਨੂੰ ਨਾਮਜ਼ਦਗੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਦਾਖਲ : ਚੋਣ ਅਫ਼ਸਰ
ਚੰਡੀਗੜ੍ਹ, 29 ਜਨਵਰੀ (ਬਿਊਰੋ)- ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਸਬੰਧੀ…
ਪੰਜਾਬ ਸਰਕਾਰ ਵੱਲੋਂ 18 IPS ਅਧਿਕਾਰੀਆਂ ਦਾ ਕੀਤਾ ਗਿਆ Promotion
ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਪੁਲਸ ਵਿਭਾਗ ‘ਚ 18 ਆਈ.ਪੀ.ਐੱਸ. ਅਧਿਕਾਰੀਆਂ ਦੀ ਤਰੱਕੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਰਾਜਪਾਲ ਦੇ…
Sexual Harassment ਮਾਮਲੇ ‘ਚ ਅਦਾਕਾਰ ਸਿੱਦੀਕੀ ਖਿਲਾਫ਼ ਅਰੈਸਟ ਵਾਰੰਟ ਜਾਰੀ
ਨਵੀਂ ਦਿੱਲੀ : ਮਲਿਆਲਮ ਫਿਲਮ ਇੰਡਸਟਰੀ ‘ਚ ਸਾਹਮਣੇ ਆਏ ਜਿਨਸੀ ਸ਼ੋਸ਼ਣ ਮਾਮਲੇ ‘ਚ ਜਦੋਂ ਅਦਾਕਾਰ ਸਿੱਦੀਕੀ ਦਾ ਨਾਂ ਸਾਹਮਣੇ ਆਇਆ…