ਪਟਿਆਲਾ,18 ਮਈ-ਪਟਿਆਲਾ ‘ਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ‘ਚ ਲਾਅ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਦੋ ਜਖ਼ਮੀ ਹੋ ਗਏ।ਵਿਦਿਆਰਥੀ ਅਾਪਣੀ ਡਿਗਰੀ ਕੰਪਲੀਟ ਹੋਣ ਤੇ ਹੋਟਲ ਚੋਂ ਪਾਰਟੀ ਕਰਕੇ ਨਿਕਲੇ ਸਨ ਲੋਕਾ ਮੁਤਾਬਕ ਉਸ ਤੋਂ ਬਾਅਦ ਗੱਡੀਆਂ ਦੀ ਦੌੜ ਲਗਾ ਰਹੇ ਸੀ ਤਾਂ ਇਸ ਮੌਕੇ ਤੇ ਭਿਆਨਕ ਹਾਦਸਾ ਵਾਪਰਿਆ ਹੈ,ਉਨ੍ਹਾਂ ਵਿਦਿਆਰਥੀਆਂ ਦੇ ਨਾਲ ਤੇਜ਼ ਰਫ਼ਤਾਰ ਗੱਡੀ ਵਿਦਿਆਰਥੀਆਂ ਦੀ ਇਕ ਟਰੱਕ ਦੇ ਵਿਚ ਜਾ ਟਕਰਾਈ ਜਿਸ ਤੋਂ ਬਾਅਦ ਗੱਡੀ ਦੇ ਵਿਚ ਸਵਾਰ 6 ਵਿਦਿਆਰਥੀਆਂ ਚੋਂ 4 ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿਚੋ 2 ਜ਼ਖਮੀ ਨੇ,ਜਿਨ੍ਹਾਂ ਵਿਚ ਰੀਤ ਕੌਰ ਵਿਰਕ ਉਮਰ 23 ਸਾਲ, ਇਸ਼ਾਨ ਸੂਦ,ਰਿਭੁ ਸਹਿਗਲ ,ਕੁਸ਼ਾਗਰ ਯਾਦਵ ਦੀ ਮੋਤ ਹੋ ਚੁੱਕੀ ਹੈ।
ਪਟਿਆਲਾ ‘ਚ ਸੜਕ ਹਾਦਸੇ ‘ਚ 4 ਵਿਦਿਆਰਥੀਆਂ ਦੀ ਮੌਤ
