ਚੰਦੂਮਾਜਰਾ ਲਈ ਵਰਕਰ ਤਬਕਾ ਸਮੇਟਣਾ ਬਣਿਆ ਟੇਢੀ ਖੀਰ, ਸੌਖਾ ਨਹੀਂ ਹੋਵੇਗਾ ਵੱਡਾ ਮਾਅਰਕਾ ਮਾਰਨਾ

nawanpunjab.com

ਐੱਸਏਐੱਸ ਨਗਰ: ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਲਈ 2024 ਦੀ ਲੋਕ ਸਭਾ ਚੋਣ ਔਕੜਾਂ ਭਰੀ ਹੋ ਸਕਦੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਜਿਸ ਤਰ੍ਹਾਂ ਬਿਖਰੀ ਹੈ, ਉਸ ਦੀ ਉਲਝੀ ਹੋਈ ਤਾਣੀ ਸੁਲਝਾਉਣ ’ਚ ਪਾਰਟੀ ਤੇ ਖ਼ੁਦ ਚੰਦੂਮਾਜਰਾ ਨਾਕਾਮਯਾਬ ਰਹੇ ਹਨ। ਵਜ੍ਹਾ ਸਾਫ਼ ਹੈ ਕਿ ਪਾਰਟੀ ਦੀ ਮੋਹਾਲੀ ਵਿਚ ਅੰਦਰੂਨੀ ਫੁੱਟ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰ ਜਾਂ ਤਾਂ ਨਾਰਾਜ਼ ਘਰ ਬੈਠੇ ਹਨ ਜਾਂ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਦੂਜੀਆਂ ਪਾਰਟੀਆਂ ’ਚ ਚਲੇ ਗਏ। ਮੌਜੂਦਾ ਹਾਲਾਤ ਇਹ ਹਨ ਕਿ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਦੀ ਹਾਲੇ ਤਕ ਚੰਦੂਮਾਜਰਾ ਦੇ ਪ੍ਰੋਗਰਾਮਾਂ ’ਚ ਹਾਜ਼ਰੀ ਨਾਦਾਰਦ ਹੈ। ਇਹੀ ਹਾਲ ਇਸਤਰੀ ਅਕਾਲੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਦਾ ਵੀ ਹੈ ਜੋ ਨਾ ਤਾਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਾਲੇ ਪ੍ਰੋਗਰਾਮ ਤੇ ਨਾ ਹੁਣ ਤੱਕ ਕੀਤੇ ਹੋਰ ਛੋਟੇ-ਵੱਡੇ ਪ੍ਰੋਗਰਾਮਾਂ ’ਚ ਦਿਖਾਈ ਦਿੱਤੇ। ਇਸ ਲਈ ਸਾਲ 2014 ਵਿਚ ਵੱਡੇ ਪੱਧਰ ’ਤੇ ਪਾਰਟੀ ਵਰਕਰ ਤਬਕੇ ਨਾਲ ਜਿੱਤ ਦਰਜ ਕਰਨ ਵਾਲੇ ਚੰਦੂਮਾਜਰਾ ਵਾਸਤੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਤਾਂ ਮੁਸ਼ੱਕਤ ਕਰਨੀ ਹੀ ਹੋਵੇਗੀ, ਬਲਕਿ ਟੁੱਟ ਚੁੱਕੇ ਕਾਡਰ ਨੂੰ ਸਮੇਟਣ ਵਾਸਤੇ ਵੀ ਤਰੱਦਦ ਕਰਨੀ ਹੋਵੇਗੀ।

Leave a Reply

Your email address will not be published. Required fields are marked *