ਨਵੀਂ ਦਿੱਲੀ, 6 ਮਾਰਚ
ਰੇਟਿੰਗ ਏਜੰਸੀ ਕ੍ਰਿਸਿਲ ਨੇ ਅਗਲੇ ਵਿੱਤੀ ਸਾਲ ‘ਚ ਭਾਰਤ ਦੀ ਜੀਡੀਪੀ ਵਿਕਾਸ ਦਰ 6.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ। ਇਸ ਦੇ ਨਾਲ ਕਿਹਾ ਕਿ ਇਹ 2031 ਤੱਕ ਉੱਚ-ਮੱਧ ਆਮਦਨ ਵਾਲਾ ਦੇਸ਼ ਬਣ ਜਾਵੇਗਾ ਅਤੇ ਅਰਥਵਿਵਸਥਾ ਵੀ ਦੁੱਗਣੀ ਹੋ ਕੇ ਸੱਤ ਖਰਬ ਡਾਲਰ ਹੋ ਜਾਵੇਗੀ। ਕ੍ਰਿਸਿਲ ਰੇਟਿੰਗਸ ਨੇ ਆਪਣੀ ਭਾਰਤ ਬਾਰੇ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਨੂੰ ਘਰੇਲੂ ਢਾਂਚਾਗਤ ਸੁਧਾਰਾਂ ਦਾ ਲਾਭ ਮਿਲੇਗਾ ਅਤੇ ਭਾਰਤ 2031 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਆਪਣੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਣ ਦੇ ਨਾਲ ਸੁਧਾਰ ਵੀ ਕਰ ਸਕਦਾ ਹੈ।