ਉੱਤਰ ਪ੍ਰਦੇਸ਼, ਚੰਡੀਗੜ੍ਹ-ਡਿਬਰੂਗੜ੍ਹ ਰੇਲਗੱਡੀ ਗੋਂਡਾ-ਮਾਨਕਪੁਰ ਸੈਕਸ਼ਨ ’ਤੇ ਪਟੜੀ ਤੋਂ ਉਤਰ ਗਈ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰਿਆ। ਗੋਂਡਾ ਦੇ ਕਮਿਸ਼ਨਰ ਅਨੁਸਾਰ ਇਸ ਹਾਦਸੇ ਵਿਚ ਇਕ ਯਾਤਰੀ ਦੀ ਮੌਤ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ ਛੇ ਹੋਰ ਯਾਤਰੀ ਜ਼ਖਮੀ ਹੋਏ ਹਨ। ਇਸ ਰੇਲ ਗੱਡੀ ਦੇ ਅੱਠ ਤੋਂ ਦਸ ਡੱਬੇ ਲੱਥਣ ਬਾਰੇ ਪਤਾ ਲੱਗਿਆ ਹੈ। ਇਸ ਹਾਦਸੇ ਕਾਰਨ ਇਸ ਮਾਰਗ ’ਤੇ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੂਚਨਾ ਮਿਲੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੁਰੰਤ ਘਟਨਾ ਸਥਾਨ ’ਤੇ ਜਾਣ ਤੇ ਜ਼ਖਮੀਆਂ ਲਈ ਰਾਹਤ ਕਾਰਜ ਆਰੰਭਣ। ਜ਼ਿਕਰਯੋਗ ਹੈ ਕਿ ਇਹ ਰੇਲ ਗੱਡੀ ਚੰਡੀਗੜ੍ਹ ਤੋਂ ਹਫਤੇ ਵਿਚ ਦੋ ਦਿਨ ਬੁੱਧਵਾਰ ਤੇ ਸ਼ਨਿਚਰਵਾਰ ਚਲਦੀ ਹੈ ਤੇ ਇਸ ਗੱਡੀ ਦੇ ਚੰਡੀਗੜ੍ਹ ਤੋਂ ਬੁੱਧਵਾਰ ਦੇਰ ਰਾਤ ਚੱਲਣ ਦੀ ਖਬਰ ਹੈ।
ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਉਤਰ ਪ੍ਰਦੇਸ਼ ਦੇ ਗੋਂਡਾ ਵਿਚ ਪਟੜੀ ਤੋਂ ਲੱਥੀ; ਇਕ ਮੌਤ; ਛੇ ਜ਼ਖ਼ਮੀ
