ਅੰਮਿ੍ਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾਂ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਵਿਚਕਾਰ ਕਮਿਸ਼ਨਰੇਟ ਪੁਲਿਸ, ਅੰਮਿ੍ਤਸਰ ਦੇ ਥਾਣਾ ਬੀ ਡਵੀਜ਼ਨ ਪੁਲਿਸ ਪਾਰਟੀ ਨੇ ਇਰਾਦਾ ਕਤਲ ਵਿੱਚ ਲੋੜੀਂਦੇ 6 ਸੰਗੀਨ ਅਧਰਾਧੀਆਂ ਨੂੰ ਵਾਰਦਾਤ ਸਮੇਂ ਵਰਤੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਵਾਰਦਾਤ ਸਮੇਂ ਵਰਤੇ ਮੁਲਜਮ ਗੌਤਮ ਸ਼ਰਮਾ ਪਾਸੋਂ 1 ਪਿਸਟਲ .32 ਬੋਰ ਸਮੇਤ 5 ਰੌਂਦ, ਮੁਲਜਮ ਦਾਨਿਸ ਸੇਠੀ ਪਾਸੋਂ 1 ਪਿਸਟਲ .30 ਬੋਰ ਸਮੇਤ 5 ਰੌਂਦ, ਅਤੇ ਮੁਲਜਮ ਆਦੀ ਸਿਆਲ ਪਾਸੋਂ ਦਾਤਰ ਬਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਮੁਕੱਦਮਾਂ ਵਿੱਚ ਲੋਂੜੀਂਦੇ ਮੁਲਜਮਾਂ ਨੂੰ ਕਾਂਗੜਾ (ਹਿਮਾਚਲ ਪ੍ਰਦੇਸ) ਤੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਿੰਨਾਂ ਦੀ ਪਹਿਚਾਣ ਕਾਰਤਿਕ ਸੇਠੀ, ਦਾਨਿਸ ਸੇਠੀ ਪੁੱਤਰਾਨ ਸੁਰੇਸ ਕੁਮਾਰ ਸੋਠੀ ਵਾਸੀਆਂਨ ਗਲੀ ਕੰਬੋਅ, ਲੱਕੜ ਮੰਡੀ, ਅਮਿ੍ਤਸਰ, ਆਦੀ ਸਿਆਲ ਪੁੱਤਰ ਸੁਰਿੰਦਰ ਸਿਆਲ ਵਾਸੀ ਭੂਸਨਪੁਰਾ, ਹਾਲ ਕੋਟ ਮਿੱਤ ਸਿੰਘ, ਗੌਤਮ ਧਰਮਾ ਪੁੱਤਰ ਅਸੋਕ ਕੁਮਾਰ ਵਾਸੀ ਗਲੀ ਫੱਟ ਵਾਲੀ, ਚੌਕ ਭੌੜੀ ਵਾਲਾ ਅੰਮਿ੍ਤਸਰ, ਨਿਤਨ ਚੌਧਰੀ ਉਰਫ ਬੁੱਢਾ ਪੁਤਰ ਸਤਪਾਲ ਸਿੰਘ ਵਾਸੀ ਭੂਸਨਪੁਰਾ ਅੰਮਿ੍ਤਸਰ ਅਤੇ ਬੌਬੀ ਸਿੰਘ ਪੁਤਰ ਦਮਨ ਸਿੰਘ ਵਾਸੀ ਪਿੰਡ ਤਲਵੰਡੀ ਸਾਧੂ ਮਹੱਲਾ ਡਿੱਖਾ ਵਾਲਾ ਬਠਿੰਡਾ ਵਜੋਂ ਹੋਈ ਹੈ। ਇਨਾਂ੍ਹ ਦੇ ਖਿਲਾਫ਼ ਥਾਣਾ ਬੀ ਡਵੀਜਨ ਅੰਮਿ੍ਤਸਰ ਵਿਚ ਮਾਮਲਾ ਰਜਿਸਟਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਉਕਤ ਮੁਕਦਮਾ ਤੋਂ ਇਲਾਵਾ ਮੁਲਜਮ ਦਾਨਿਸ਼ ਸੇਠੀ, ਗੌਤਮ ਸ਼ਰਮਾ, ਿਨਿਤਨ ਚੌਧਰੀ ਅਤੇ ਬੌਬੀ ਸਿੰਘ ਵਲੋਂ ਮਿਤੀ 28-0 6-2023 ਨੂੰ ਗ੍ਰੀਨ ਐਵੀਨਿਊ ਅੰਮਿ੍ਤਸਰ ਵਿਖੇ ਇਕ ਮਿਲਕ ਬੂਥ ਤੋਂ 42,000 ਰੁਪੈ, ਗੰਨ ਪੁਆਇੰਟ ‘ਤੇ ਖੋਹ ਕੀਤੇ ਸਨ। ਜਿਸ ਸਬੰਧੀ ਇਨਾਂ੍ਹ ਖਿਲਾਫ ਥਾਣਾ ਸਿਵਲ ਲਾਈਨਜ ਵਿਖੇ ਦਰਜ ਹੈ । 24-11-2023 ਨੂੰ ਮੁਦੱਈ ਮੁਕੱਦਮਾਂ ਸੂਜਲ ਪੁੱਤਰ ਬੱਗਾ ਸਿੰਘ ਵਾਸੀ ਏਕਤਾ ਨਗਰ, ਚਮਰੰਗ ਰੋਡ, ਅਮਿ੍ਤਸਰ ਦੇ ਬਿਆਨ ਦੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ, ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਬਾਹਰ ਹੈਰੀਟੇਜ ਅਸਟੇਟ ‘ਤੇ ਫੋਟੋਆ ਸ਼ੂਟ ਕਰਨ ਨੂੰ ਲੈ ਕੇ ਪੁਰਾਣੀ ਰੰਜਿਸ਼ ਰੱਖਦਿਆ ਹੋਇਆਂ 6 ਵਿਅਕਤੀਆਂ ਵੱਲੋਂ ਪਿਸਤੌਲ ਤੇ ਦਾਤਰ ਨਾਲ ਉਸ ਤੇ ਮਾਰ ਦੇਣ ਦੀ ਨੀਅਤ ਨਾਲ ਸਿੱਧੀਆ ਗੋਲੀਆਂ ਚਲਾਈਆਂ ਜੋ ਇਕ ਗੋਲੀ ਮੁਦੱਈ ਸੂਜਲ ਦੇ ਸੱਜੇ ਪੱਟ ਤੇ ਲੱਗੀ।
Related Posts
ਜ਼ੀਰਕਪੁਰ ਦੀ ਆਕਸਫੋਰਡ ਸਟਰੀਟ ‘ਚ ਵੱਡਾ ਹਾਦਸਾ, ਯੂਨੀਪੋਲ ਡਿੱਗਣ ਕਾਰਨ 5 ਗੱਡੀਆਂ ਹੋਈਆਂ ਚਕਨਾਚੂਰ
ਮੁਹਾਲੀ। ਪੰਜਾਬ ‘ਚ ਰਾਤ ਨੂੰ ਆਏ ਤੂਫਾਨ ਅਤੇ ਬਾਰਿਸ਼ ਨੇ ਦਿਨੇ ਕੜਾਕੇ ਦੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ…
ਕਾਂਗਰਸ ਪਾਰਟੀ ਦਾ ਪੰਜਾਬ ਵਿਚ ਭੋਗ ਪਿਆ, ਹੁਣ ਇਹ ਕਬੀਲਿਆਂ ਤੱਕ ਸੀਮਤ ਹੋਈ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਵਿਚ ਭੋਗ ਪੈ…
991ਫਾਇਰਮੈਨਾਂ ਦੀ ਭਰਤੀ ਜਲਦੀ ਕੀਤੀ ਜਾਵੇਗੀ :ਨਿਝਰ
ਚੰਡੀਗੜ੍ਹ,3 ਸਤੰਬਰ :ਪੰਜਾਬ ਸਰਕਾਰ ਜਲਦੀ ਅੱਗ ਬੁਝਾਊ ਵਿਭਾਗ ਵਿਚ 991ਫਾਇਰਮੈਨ ਅਤੇ 326ਡਰਾਈਵਰਾਂ ਦੀ ਭਰਤੀ ਕੀਤੀ ਜਾਵੇਗੀ। ਇਹ ਜਾਣਕਾਰੀ ਸਥਾਨਕ ਸਰਕਾਰਾਂ…