ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਨੂੰ ਮਿਲੀ ਰਾਹਤ, ਜ਼ੀਰਾ ਅਦਾਲਤ ‘ਚੋਂ ਬਰੀ

ਜ਼ੀਰਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਾਥੀਆਂ ਸਮੇਤ ਮਾਨਯੋਗ ਜ਼ੀਰਾ ਦੀ ਅਦਾਲਤ ਨੇ ਇੱਕ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਜਦੋਂ ਨਗਰ ਪੰਚਾਇਤ ਮੱਲਾਂਵਾਲਾ ਅਤੇ ਨਗਰ ਪੰਚਾਇਤ ਮੱਖੂ ਦੀਆਂ ਚੋਣਾਂ ਸਨ ਤਾਂ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਸਨ। ਜਿਸ ਦੇ ਵਿਰੋਧ ‘ਚ ਅਕਾਲੀ ਦਲ ਨੇ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਬੰਗਾਲੀ ਵਾਲਾ ਪੁਲ ਉੱਪਰ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਉਸ ਵਕਤ ਪੁਲ ਜਾਮ ਕਰਨ ਦੇ ਮਾਮਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ,ਬਿਕਰਮਜੀਤ ਸਿੰਘ ਮਜੀਠੀਆ ਸਾਬਕਾ ਕੈਬਨਟ ਮੰਤਰੀ ਸਮੇਤ 50 ਦੇ ਲਗਪਗ ਆਗੂਆਂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ, ਜੋ ਲੰਮੇ ਸਮੇਂ ਤੋਂ ਜ਼ੀਰਾ ਦੀ ਅਦਾਲਤ ‘ਚ ਚੱਲ ਰਿਹਾ ਸੀ।

ਅੱਜ ਮਾਨਯੋਗ ਜ਼ੀਰਾ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ,ਮਹੇਸ਼ ਇੰਦਰ ਸਿੰਘ ਗਰੇਵਾਲ, ਬਰਜਿੰਦਰ ਸਿੰਘ ਬਰਾੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਵਰਦੇਵ ਸਿੰਘ ਨੋਨੀ ਮਾਨ, ਅਵਤਾਰ ਸਿੰਘ ਜ਼ੀਰਾ,ਸ਼ੇਰ ਸਿੰਘ ਮੰਡ, ਮਨਤਾਰ ਸਿੰਘ ਬਰਾੜ, ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਸਮੇਤ ਕਈ ਆਗੂਆਂ ਨੂੰ ਬਰੀ ਕਰ ਦਿੱਤਾ ਹੈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਅਸੀਂ ਹਮੇਸ਼ਾ ਨਿਆਪਾਲਿਕਾ ਤੇ ਵਿਸ਼ਵਾਸ ਕੀਤਾ ਹੈ। ਉਹਨਾਂ ਨੇ ਜਿਹੜਾ ਅੱਜ ਫੈਸਲਾ ਲਿਆ ਹੈ ਉਸ ਦੇ ਲਈ ਅਸੀਂ ਨਿਆ ਪਾਲਕਾਂ ਦੇ ਹਮੇਸ਼ਾ ਰਿਣੀ ਰਹਾਂਗੇ ਉਹਨਾਂ ਕਿਹਾ ਕਿ ਵਕੀਲ ਸਾਹਿਬਾਨਾਂ ਨੇ ਵੀ ਸਾਡੇ ਕੇਸ ਦੇ ਵਿੱਚ ਜਿਹੜੀ ਭੂਮਿਕਾ ਨਿਭਾਈ ਹੈ ਉਸ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਕਿਹਾ ਕਿ ਜਿਹੜੇ ਮਾਮਲੇ ਸਿਆਸੀ ਰਾਂਝੇਸ਼ ਤੇ ਤਹਿਤ ਕੀਤੇ ਜਾਂਦੇ ਹਨ ਉਹਨਾਂ ਦਾ ਇਨਸਾਫ ਅਕਸਰ ਹੀ ਨਿਆ ਪਾਲਕ ਕਰਦੇ ਹਨ ਜੋ ਉਹਨਾਂ ਨੇ ਕਰਕੇ ਸੱਚ ਦੀ ਜਿੱਤ ਕੀਤੀ ਹੈ।

ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦੀ ਰਾਜਨੀਤੀ ਕਰ ਰਹੀ ਹੈ। ਮਾਈਨਿੰਗ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਮੇਵਾਰ ਹੈ ਉਹਨਾਂ ਕਿਹਾ ਕਿ ਅੱਜ ਰੇਤੇ ਦਾ ਭਾਅ ਅਸਮਾਨ ਨੂੰ ਛੂ ਰਿਹਾ ਹੈ

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਉਸ ਵੇਲੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਐਲਾਨੀਆਂ ਕਿਹਾ ਸੀ ਕਿ ਉਹ ਅਕਾਲੀ ਦਲ ਦੇ ਇਹਨਾਂ ਆਗੂਆਂ ਨੂੰ ਜ਼ੀਰਾ ਦੀ ਅਦਾਲਤ ਵਿੱਚ ਖੜਾ ਜਰੂਰ ਕਰਨਗੇ ਪਰ ਉਹਨਾਂ ਨੇ ਆਪਣੀ ਕਹੀ ਤਾਂ ਪੁਗਾ ਲਈ ਪਰ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਹੱਕ ‘ਚ ਦਿੱਤਾ ਹੈ।

ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਗੁਰਮੀਤ ਸਿੰਘ ਬੂ ਮੈਂਬਰ ਸ਼੍ਰੋਮਣੀ ਕਮੇਟੀ ਬਲਵਿੰਦਰ ਸਿੰਘ ਭੁੱਲਰ ਮੱਲਾਂਵਾਲਾ, ਸੁਖਦੇਵ ਸਿੰਘ ਲੋਕਾ ਸਾਬਕਾ ਪ੍ਰਧਾਨ ਸਰਪੰਚ ਅਮੀਰ ਸਿੰਘ ਬੱਬਣ ਸ਼ੇਰਪੁਰ ਰਵਿੰਦਰ ਸਿੰਘ ਲਾਡੀ ਨੂਰਪੁਰ, ਚਿੱਤਬੀਰ ਸਿੰਘ ਸੰਧੂ ਕਮਾਲਗੜ੍ਹ,ਗੋਲਡੀ ਵਿਰਕਾਂਵਾਲੀ, ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ, ਕੁਲਦੀਪ ਸਿੰਘ ਔਲਖ, ਸੁਖਵਿੰਦਰ ਸਿੰਘ ਸੁੱਖ ਜੌੜਾ ਬਲਵਿੰਦਰ ਸਿੰਘ ਬਠਿੰਡੇ ਵਾਲੇ, ਨਛੱਤਰ ਸਿੰਘ ਸੰਧੂ ਮੱਲਾਂਵਾਲਾ, ਕੁਲਦੀਪ ਸਿੰਘ ਵਿਰਕ, ਨੰਬਰਦਾਰ ਜਸਵੰਤ ਸਿੰਘ ਸ਼ੋਭਾ ਰਸੂਲਪੁਰ, ਗੁਰਜੰਟ ਸਿੰਘ ਨੰਬਰਦਾਰ, ਜਸਪਾਲ ਸਿੰਘ ਤਲਵੰਡੀ ਨੇਪਾਲਾਂ, ਸਮੇਤ ਕਈ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *