ਚੰਡੀਗੜ੍ਹ ‘ਚ ਇਕ ਹੋਰ MMS ਕਾਂਡ ! ਬੁਆਏਫਰੈਂਡ ਦੇ ਕਹਿਣ ‘ਤੇ ਕੁੜੀ ਨੇ ਬਾਥਰੂਮ ‘ਚ ਲਾਇਆ ਕੈਮਰਾ, ਦੋਵੇਂ ਗ੍ਰਿਫ਼ਤਾਰ

ਚੰਡੀਗੜ੍ਹ : ਚੰਡੀਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕੁੜੀ ਨੇ ਆਪਣੇ ਦੋਸਤਾਂ ਦੀ ਅਸ਼ਲੀਲ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਦੇ ਸੈਕਟਰ 22 ਸਥਿਤ ਪੀਜੀ ਦੇ ਬਾਥਰੂਮ ਟਚ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਬਾਥਰੂਮ ‘ਚ ਗੀਜ਼ਰ ਦੇ ਉੱਪਰ ਕੈਮਰਾ ਲਗਾਇਆ ਸੀ ਤਾਂ ਜੋ ਉਹ ਲੜਕੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਬੁਆਏਫ੍ਰੈਂਡ ਨੂੰ ਭੇਜ ਸਕੇ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਬਾਥਰੂਮ ‘ਚ ਗੀਜ਼ਰ ਦੇ ਉੱਪਰ ਰੱਖਿਆ ਹੋਇਆ ਸੀ ਕੈਮਰਾ

ਇਹ ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਲੜਕੀ ਨੇ ਬਾਥਰੂਮ ਜਾ ਕੇ ਗੀਜ਼ਰ ਦੇ ਉੱਪਰ ਲੱਗੇ ਕੈਮਰੇ ਨੂੰ ਦੇਖਿਆ। ਉਸ ਨੇ ਇਸ ਬਾਰੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਾਰੀਆਂ ਲੜਕੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਉਂਦੇ ਹੀ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਲੜਕੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਬੁਆਏਫ੍ਰੈਂਡ ਦੇ ਕਹਿਣ ‘ਤੇ ਬਾਥਰੂਮ ‘ਚ ਲਾਇਆ ਕੈਮਰਾ

ਪੁਲਿਸ ਵੱਲੋਂ ਪੁੱਛਗਿੱਛ ਕਰਨ ‘ਤੇ ਲੜਕੀ ਨੇ ਦੱਸਿਆ ਕਿ ਉਸ ਨੇ ਆਪਣੇ ਬੁਆਏਫ੍ਰੈਂਡ ਦੇ ਕਹਿਣ ‘ਤੇ ਬਾਥਰੂਮ ‘ਚ ਕੈਮਰਾ ਰੱਖਿਆ ਸੀ ਤਾਂ ਜੋ ਉਹ ਹੋਰ ਲੜਕੀਆਂ ਦੇ ਨਹਾਉਣ ਦੀਆਂ ਵੀਡੀਓਜ਼ ਆਪਣੇ ਬੁਆਏਫ੍ਰੈਂਡ ਨੂੰ ਭੇਜ ਸਕੇ। ਫਿਲਹਾਲ ਦੋਵੇਂ ਪੁਲਿਸ ਦੀ ਹਿਰਾਸਤ ‘ਚ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *