ਐੱਸਏਐੱਸ ਨਗਰ : ਕੇਂਦਰੀ ਜਾਂਚ ਬਿਊਰੋ (CBI) ਨੇ ਸ਼ੁੱਕਰਵਾਰ ਨੂੰ ਵੇਰਕਾ ਮੁਹਾਲੀ (Verka Mohali) ਦੇ ਡਿਪਟੀ ਮੈਨੇਜਰ ਅਸ਼ਿਮ ਕੁਮਾਰ ਸੇਨ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਹ ਇਕ ਠੇਕੇਦਾਰ ਨੂੰ ਉਸ ਦੇ ਕੰਮ ’ਚ ਕਮੀਆਂ ਦੱਸ ਕੇ ਰਿਸ਼ਵਤ ਦੇਣ ਲਈ ਕਹਿ ਰਿਹਾ ਸੀ। ਇਸ ਤੋਂ ਪੇ੍ਰਸ਼ਾਨ ਹੋ ਕੇ ਠੇਕੇਦਾਰ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸੀਬੀਆਈ ਨੇ ਮੁਲਜ਼ਮਾਂ ਨੂੰ ਫੜਨ ਲਈ ਸੈਕਟਰ-35 ਦੇ ਇੱਕ ਹੋਟਲ ਵਿੱਚ ਜਾਲ ਵਿਛਾਇਆ। ਜਦੋਂ ਮੁਲਜ਼ਮ ਰਿਸ਼ਵਤ ਲੈਣ ਗਿਆ ਤਾਂ ਉਸ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੀਬੀਆਈ ਨੇ ਦਬੋਚ ਲਿਆ। ਵੇਰਕਾ ’ਚ ਮੈਨਪਾਵਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੇ ਮਾਲਕ ਅਨੂਪ ਸਿੰਘ ਹੁੱਡਾ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕਰ ਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ।
Related Posts
ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਹੈਂਡਲ ਹੈਕ
ਚੰਡੀਗੜ੍ਹ, 11 ਅਪ੍ਰੈਲ (ਬਿਊਰੋ)- ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਹੈਂਡਲ ਹੈਕ ਹੋ ਗਿਆ ਹੈ | Post Views: 4
ਪ੍ਰਸ਼ਾਸਨ 2782 ਸਰਕਾਰੀ ਘਰਾਂ ‘ਤੇ ਲਾਵੇਗਾ ਸੋਲਰ ਪਲਾਂਟ, ਪਲਾਂਟ ਤੋਂ ਬਣੀ ਬਿਜਲੀ ਹੋਵੇਗੀ ਮੁਫ਼ਤ
ਚੰਡੀਗੜ੍ਹ : ਯੂਟੀ ਪ੍ਰਸ਼ਾਸਨ ਨੇ ਇਸ ਸਾਲ ਦੇ ਅੰਤ ਤਕ ਸਾਰੇ ਸਰਕਾਰੀ ਘਰਾਂ ਵਿਚ ਸੋਲਰ ਪਾਵਰ ਪਲਾਂਟ ਲਾਉਣ ਦਾ ਟੀਚਾ…
ਫਾਜ਼ਿਲਕਾ ਪੁਲਸ ਨੂੰ ਵੱਡੀ ਕਾਮਯਾਬੀ, 31 ਕਿੱਲੋ ਹੈਰੋਇਨ ਕੀਤੀ ਬਰਾਮਦ
ਫਾਜ਼ਿਲਕਾ – ਫਾਜ਼ਿਲਕਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਭਾਰਤ-ਪਾਕਿਸਤਾਨ ਸਰਹੱਦ ‘ਤੇ 31 ਕਿੱਲੋ, 20 ਗ੍ਰਾਮ ਹੈਰੋਇਨ ਬਰਾਮਦ…