ਖੰਨਾ : ਖੰਨਾ ’ਚ ਦੀਵਾਲੀ ਦੀ ਸ਼ਾਮ ਨੂੰ ਇਕ ਘਰ ਦਾ ਚਿਰਾਗ਼ ਬੁੱਝ ਗਿਆ। ਨਸ਼ੇ ਦੇ ਆਦੀ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ (25) ਵਾਸੀ ਮੰਡਿਆਲਾ ਵਜੋਂ ਹੋਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਸੋਮਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਕੀਤੀ ਗਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਆਪਣੇ ਛੋਟੇ ਭਰਾ ਹਰਿੰਦਰ ਦੀ ਲਾਸ਼ ਨੂੰ ਸਿਵਲ ਹਸਪਤਾਲ ਲੈ ਕੇ ਆਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਿੰਦਰ 8 ਸਾਲਾਂ ਤੋਂ ਚਿੱਟੇ ਦਾ ਆਦੀ ਸੀ। ਨਸ਼ੇ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ। ਦੀਵਾਲੀ ਵਾਲੇ ਦਿਨ ਵੀ ਉਹ ਸਵੇਰ ਤੋਂ ਹੀ ਲੜ ਰਿਹਾ ਸੀ। ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਦੀਵੇ ਜਗਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਹਰਿੰਦਰ ਨੇ ਘਰ ’ਚ ਫਾਹਾ ਲੈ ਲਿਆ। ਜਦੋਂ ਹਰਿੰਦਰ ਨੂੰ ਫਾਹੇ ਤੋਂ ਲਾਹਿਆ ਗਿਆ ਤਾਂ ਉਹ ਸਾਹ ਲੈ ਰਿਹਾ ਸੀ। ਜਦੋਂ ਤੱਕ ਉਸ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਚੌਕੀ ਕੋਟ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
Related Posts
ਮੁੜ ਸ੍ਰੀ ਮੁਕਤਸਰ ਸਾਹਿਬ ਪੁਲਸ ਦੇ ਰਿਮਾਂਡ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਛੇ ਦਿਨ ਦਾ ਰਿਮਾਂਡ ਪੂਰਾ ਹੋਣ ’ਤੇ…
ਗਿਆਸਪੁਰਾ ‘ਚ ਮੁੜ ਗੈਸ ਲੀਕ ਦੀ ਖ਼ਬਰ ਦੌਰਾਨ ਸਾਹਮਣੇ ਆਈ ਇਹ ਗੱਲ, NDRF ਨੇ ਦਿੱਤੀ ਇਹ ਰਿਪੋਰਟ
ਲੁਧਿਆਣਾ – ਗਿਆਸਪੁਰਾ ‘ਚ ਸੂਆ ਰੋਡ ਦੇ ਜਿਸ ਪੁਆਇੰਟ ‘ਤੇ 30 ਅਪ੍ਰੈਲ ਨੂੰ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ…
ਮੋਦੀ ਦੀਆਂ ਰੈਲੀਆਂ ਨਾਲ ਭਾਜਪਾ ਦੀਆਂ ਉਮੀਦਾਂ ਮਜ਼ਬੂਤ, ਮੋਦੀ, ਸ਼ਾਹ ਤੇ ਰਾਜਨਾਥ ਦੀਆਂ ਰੈਲੀਆਂ ਮਗਰੋਂ ਉਮੀਦਵਾਰਾਂ ਦਾ ਵਧਿਆ ਹੌਸਲਾ
ਜਲੰਧਰ : ਸੱਤਵੇਂ ਤੇ ਆਖ਼ਰੀ ਗੇੜ ਦੌਰਾਨ ਇਕ ਜੂਨ ਨੂੰ ਪੰਜਾਬ ਵਿਚ ਪੋਲਿੰਗ ਹੋਣੀ ਹੈ। ਇਕ ਜੂਨ ਹੀ ਉਹ ਤਰੀਕ…