ਮੌਸਮ ਨੇ ਬਦਲਿਆ ਮਿਜਾਜ਼, ਕੁਦਰਤ ਨੇ ਵਿਖਾਇਆ ਅਨੋਖਾ ਰੰਗ, ਦਿਨ ਚੜ੍ਹਦਿਆਂ ਹੀ ਫਿਰ ਤੋਂ ਛਾਇਆ ਹਨੇਰਾ


ਟਾਂਡਾ ਉੜਮੁੜ- ਕੁਦਰਤ ਨੇ ਅੱਜ ਸਵੇਰ ਸਾਰ ਹੀ ਆਪਣਾ ਅਨੋਖਾ ਰੰਗ ਵਿਖਾਇਆ। ਮੌਸਮ ਦੀ ਬਦਲੀ ਕਰਵਟ ਕਾਰਨ ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਇਕ ਵਾਰ ਫਿਰ ਤੋਂ ਹਨੇਰਾ ਛਾ ਗਿਆ। ਆਸਮਾਨ ‘ਤੇ ਛਾਏ ਗਹਿਰੇ ਕਾਲੇ ਬੱਦਲਾਂ ਕਾਰਨ ਜਿੱਥੇ ਇਕਦਮ ਹੋਏ ਹਨੇਰੇ ਨਾਲ ਲੋਕ ਹੈਰਾਨ ਰਹਿ ਗਏ, ਉੱਥੇ ਹੀ ਹਨੇਰੇ ਕਾਰਨ ਲੋਕਾਂ ਨੂੰ ਫਿਰ ਤੋਂ ਲਾਈਟਾਂ ਜਗਾਉਣੀਆਂ ਪਈਆਂ। ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਪੈ ਰਹੀ ਹੈ।
ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੋਂ ਇਲਾਵਾ ਸੜਕ ‘ਤੇ ਚੱਲਣ ਵਾਲੇ ਅਤੇ ਵਾਹਨ ਚਾਲਕਾਂ ਨੂੰ ਅਚਾਨਕ ਹੀ ਦਿਨ ਸਮੇਂ ਹੋਏ ਹਨੇਰੇ ਕਾਰਨ ਫਿਰ ਤੋਂ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫਰ ਕਰਨਾ ਪਿਆ।

Leave a Reply

Your email address will not be published. Required fields are marked *